July 3, 2024 1:54 am
Delhi water crisis

ਅਦਾਲਤ ਨੇ ਸਿੱਖਿਆ ਮੰਤਰੀ ਆਤਿਸ਼ੀ ਨੂੰ ਭੇਜਿਆ ਸੰਮਨ, ਜਾਣੋ ਕੀ ਹੈ ਪੂਰਾ ਮਾਮਲਾ ?

ਚੰਡੀਗੜ੍ਹ, 28 ਮਈ 2024: ਲੋਕ ਸਭਾ ਚੋਣਾਂ 2024 ਦਰਮਿਆਨ ਆਮ ਆਦਮੀ ਪਾਰਟੀ (ਆਪ) ਆਗੂ ਅਤੇ ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ (Atishi) ਨੂੰ ਅਦਾਲਤ ਤੋਂ ਵੱਡਾ ਝਟਕਾ ਲੱਗਾ ਹੈ। ਅਦਾਲਤ ਨੇ ਆਤਿਸ਼ੀ ਨੂੰ ਸੰਮਨ ਭੇਜੇ ਹਨ। ਜਿਸ ਵਿੱਚ ਅਦਾਲਤ ਨੇ ਆਤਿਸ਼ੀ ਨੂੰ 29 ਜੂਨ ਨੂੰ ਪੇਸ਼ ਹੋਣ ਲਈ ਕਿਹਾ ਹੈ। ਅਦਾਲਤ ਨੇ ਇਹ ਸੰਮਨ ਭਾਜਪਾ ਦੇ ਬੁਲਾਰੇ ਪ੍ਰਵੀਨ ਸ਼ੰਕਰ ਕਪੂਰ ਵੱਲੋਂ ਦਾਇਰ ਮਾਣਹਾਨੀ ਦੇ ਕੇਸ ਵਿੱਚ ਭੇਜਿਆ ਹੈ।

ਭਾਜਪਾ ਆਗੂ ਅਤੇ ਨਵੀਂ ਦਿੱਲੀ ਸੰਸਦੀ ਸੀਟ ਤੋਂ ਭਾਜਪਾ ਦੇ ਉਮੀਦਵਾਰ ਬਾਂਸੁਰੀ ਸਵਰਾਜ ਨੇ ਕਿਹਾ ਕਿ ਦਿੱਲੀ ਦੇ ਮੰਤਰੀ ਆਤਿਸ਼ੀ (Atishi) ਨੇ ਬਿਨਾਂ ਕਿਸੇ ਦਲੀਲ ਅਤੇ ਬਿਨਾਂ ਕਿਸੇ ਸਬੂਤ ਦੇ ਪਾਰਟੀ ‘ਤੇ ‘ਆਪ੍ਰੇਸ਼ਨ ਲੋਟਸ’ ਵਰਗੇ ਦੋਸ਼ ਲਗਾਏ ਹਨ। ਫਿਰ ਪ੍ਰਵੀਨ ਸ਼ੰਕਰ ਕਪੂਰ ਦੀ ਤਰਫੋਂ ਦਿੱਲੀ ਦੇ ਮੰਤਰੀ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਗਿਆ ਸੀ।