ਅੰਮ੍ਰਿਤਸਰ 07 ਜੁਲਾਈ 2022: ਵਿਜੀਲੈਂਸ ਬਿਊਰੋ ਨੇ ਅੰਮ੍ਰਿਤਸਰ ਵਿੱਚ ਬੀਤੇ ਦਿਨ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ (Dinesh Bassi) ਨੂੰ ਗ੍ਰਿਫਤਾਰ ਕੀਤਾ ਗਿਆ ਸੀ | ਬੱਸੀ ‘ਤੇ ਟਰੱਸਟ ‘ਚ ਆਪਣੇ ਕਾਰਜਕਾਲ ਦੌਰਾਨ ਘਪਲੇ ਦੇ ਕਥਿਤ ਦੋਸ਼ ਲਗਾਏ ਗਏ ਹਨ | ਅੱਜ ਪੁਲਿਸ ਨੇ ਦਿਨੇਸ਼ ਬੱਸੀ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ | ਇਸ ਦੌਰਾਨ ਅਦਾਲਤ ਨੇ ਬੱਸੀ ਨੂੰ 4 ਦਿਨ ਦਾ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਹੈ |
ਇਸ ਦੌਰਾਨ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ (Dinesh Bassi) ਵੱਲੋਂ ਆਮ ਆਦਮੀ ਪਾਰਟੀ ਤੇ ਜੰਮ ਕੇ ਭੜਾਸ ਕੱਢੀ ਗਈ ਹੈ| ਉਨ੍ਹਾਂ ਕਿਹਾ ਕਿ 10 ਮਹੀਨੇ ਤੋਂ ਮੈਂ ਇੰਪਰੂਵਮੈਂਟ ਟਰੱਸਟ ਤੋਂ ਹਟਾਇਆ ਜਾ ਚੁੱਕਾ ਹਾਂ ਅਤੇ ਮੇਰੇ ਵੱਲੋਂ ਜਿੰਨੇ ਵੀ ਕੰਮ ਕੀਤੇ ਗਏ ਹਨ ਉਹ ਸਾਰੇ ਲੀਗਲ ਹਨ |ਇਸਦੇ ਨਾਲ ਹੀ ਬੱਸੀ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਉਸਨੂੰ ਜਾਣਬੁੱਝ ਕੇ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਪਿੱਛੇ ਸਿਰਫ਼ ਸਿਰਫ਼ ਆਮ ਆਦਮੀ ਪਾਰਟੀ ਹੈ ਅਤੇ ਉਹ ਕਾਂਗਰਸ ਪਾਰਟੀ ਦੇ ਇੱਕ ਸਿਪਾਹੀ ਹਨ ਅਤੇ ਕਿਸੇ ਵੀ ਤਰ੍ਹਾਂ ਤਸ਼ੱਦਦ ਤੋਂ ਨਹੀਂ ਡਰਦੇ |
ਉਨ੍ਹਾਂ ਨੇ ਕਿਹਾ ਕਿ ਜੇਕਰ ਮੈਂ ਪਹਿਲਾਂ ਹੀ ਘੁਟਾਲੇ ਕੀਤੇ ਸਨ ਤਾਂ ਵਿਜੀਲੈਂਸ ਨੇ ਵੱਲੋਂ ਮੇਰੇ ਤੇ ਉਸ ਵੇਲੇ ਕਾਰਵਾਈ ਕਿਉਂ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਅਸੀਂ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਵੀ ਜ਼ਰੂਰ ਆਵਾਜ਼ ਚੁੱਕਾਂਗੇ ਉਨ੍ਹਾਂਕਿਹਾ ਕਿ ਦਸ ਮਹੀਨੇ ਦੀਆਂ ਫਾਈਲਾਂ ਮੇਰੇ ਘਰ ‘ਤੇ ਨਹੀਂ ਸਨ ਲੇਕਿਨ ਹੁਣ ਇਕਦਮ ਫਾਈਲਾਂ ਕਿਸ ਤਰਾਂ ਪਹੁੰਚੀਆਂ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ |