Kultar Singh Sandhawan

ਅਦਾਲਤ ਵਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਸਮੇਤ 6 ਸਾਥੀ ਨੂੰ ਵੱਡੀ ਰਾਹਤ, ਜਾਣੋ ਕੀ ਹੈ ਮਾਮਲਾ ?

ਚੰਡੀਗੜ੍ਹ, 23 ਮਈ 2023: ਵਧੀਕ ਜ਼ਿਲ੍ਹਾ (ਕੋਟਕਪੂਰਾ) ਤੇ ਸੈਸ਼ਨ ਜੱਜ ਜਗਦੀਪ ਸਿੰਘ ਮਡੋਕ ਦੀ ਅਦਾਲਤ ਵੱਲੋਂ ਮੌਜੂਦਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਕੋਟਕਪੂਰਾ ਤੋਂ ਵਿਧਾਇਕ ਕੁਲਤਾਰ ਸਿੰਘ ਸੰਧਵਾਂ (Kultar Singh Sandhawan) ਨੂੰ ਉਨ੍ਹਾਂ ਦੇ 6 ਸਾਥੀਆਂ ਸਮੇਤ ਇਸ ਕੇਸ ਵਿੱਚੋਂ ਬਰੀ ਕਰ ਦਿੱਤਾ ਗਿਆ ਹੈ, ਜੋ ਕਰੀਬ ਪੌਣੇ ਤਿੰਨ ਸਾਲ ਤੋਂ ਚੱਲ ਰਿਹਾ ਹੈ।

ਜਿਕਰਯੋਗ ਹੈ ਕਿ ਕੋਵਿਡ ਦੀਆਂ ਹਦਾਇਤਾਂ ‘ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ (Kultar Singh Sandhawan) ਅਤੇ ਉਸ ਦੇ ਸਾਥੀਆਂ ‘ਤੇ 6 ਸਤੰਬਰ 2020 ਨੂੰ ਥਾਣਾ ਕੋਟਕਪੂਰਾ ਵਿਖੇ ਧਾਰਾ 188, 283 ਤਹਿਤ ਕੇਸ ਨੰਬਰ 186 ਦਰਜ ਕੀਤਾ ਗਿਆ ਸੀ। ਮੋਗਾ ਰੋਡ ’ਤੇ ਨਾਲਾ ਟੁੱਟਣ ਕਾਰਨ ਸ਼ਹਿਰ ਵਿੱਚ ਕਈ ਥਾਵਾਂ ’ਤੇ ਗੰਦਾ ਪਾਣੀ ਭਰ ਗਿਆ, ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਪ੍ਰਗਟਾਇਆ। ਇਸ ਸਮੱਸਿਆ ਦੇ ਹੱਲ ਦੀ ਮੰਗ ਨੂੰ ਲੈ ਕੇ ਮੁਹੱਲਾ ਪ੍ਰੇਮ ਨਗਰ, ਬਾਬਾ ਜੀਵਨ ਸਿੰਘ ਨਗਰ ਅਤੇ ਮੋਗਾ ਰੋਡ ਦੇ ਸੈਂਕੜੇ ਸਾਥੀਆਂ ਸਮੇਤ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਧਰਨਾ ਲਾ ਦਿੱਤਾ ਸੀ । ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਕੋਵਿਡ ਦੀਆਂ ਹਦਾਇਤਾਂ ਤਹਿਤ 15 ਵਿਅਕਤੀਆਂ ਅਤੇ 25 ਅਣਪਛਾਤੇ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਸੀ ।

Scroll to Top