Anurag Rastogi

ਸ਼ਹੀਦੀ ਸਮਾਰਕ ਦਾ ਨਿਰਮਾਣ ਕਾਰਜ 15 ਅਗਸਤ ਤੱਕ ਹੋ ਜਾਵੇਗਾ ਪੂਰਾ: ਅਨੁਰਾਗ ਰਸਤੋਗੀ

ਚੰਡੀਗੜ੍ਹ, 01 ਮਈ 2024: ਆਜ਼ਾਦੀ ਦੀ ਪਹਿਲੀ ਲੜਾਈ ਦੇ ਸ਼ਹੀਦੀ ਸਮਾਰਕ ਦਾ ਸੰਪੂਰਨ ਕੰਮ 15 ਅਗਸਤ ਤੱਕ ਪੂਰਾ ਕੀਤੇ ਜਾਣ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ। ਇਹ ਜਾਣਕਾਰੀ ਲੋਕ ਨਿਰਮਾਣ ਵਿਭਾਗ (ਭਵਨ ਅਤੇ ਸੜਕਾਂ) ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ (Anurag Rastogi) ਨੇ ਅੰਬਾਲਾ-ਦਿੱਲੀ ਕੌਮੀ ਰਾਜਮਾਰਗ ‘ਤੇ ਅੰਬਾਲਾ ਕੈਂਟ ਵਿਚ 22 ਏਕੜ ਵਿਚ ਬਣਾਏ ਜਾ ਰਹੇ ਆਜ਼ਾਦੀ ਦੀ ਪਹਿਲੀ ਲੜਾਈ ਦੇ ਸ਼ਹੀਦ ਸਮਾਰਕ ਸਥਾਨ ‘ਤੇ ਇਕ ਸਮੀਖਿਆ ਬੈਠਕ ਦੌਰਾਨ ਦਿੱਤੀ।

ਸਮੀਖਿਆ ਬੈਠਕ ਵਿਚ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਮਨਦੀਪ ਸਿੰਘ ਬਰਾੜ ਤੇ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀ ਮੌਜੂਦ ਰਹੇ। ਬੈਠਕ ਤੋਂ ਪਹਿਲਾਂ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਸ਼ਹੀਦੀ ਸਮਾਰਕ ਦਾ ਅਵਲੋਕਨ ਕੀਤਾ ਅਤੇ ਸਮਾਰਕ ਵਿਚ ਬਣ ਰਹੇ ਮਿਊਜੀਅਮ ਗੈਲਰੀ, ਮੈਮੋਰਿਅਲ ਟਾਵਰ, ਓਡੀਟੋਰਿਅਮ, ਓਪਨ ਏਅਰ ਥਇਏਟਰ ਆਦਿ ਕੰਮਾਂ ਦੇ ਜਾਣਕਾਰੀ ਲਈ।

ਵਧੀਕ ਮੁੱਖ ਸਕੱਤਰ (Anurag Rastogi) ਨੇ ਆਰਟ ਵਰਕ ਨਾਲ ਸਬੰਧਿਤ ਜੋ ਗੈਲਰੀਆਂ ਇੱਥੇ ਬਣਾਈ ਜਾਣੀ ਹਨ, ਉਨ੍ਹਾਂ ਨੂੰ ਨਿਰਧਾਰਿਤ ਸਮੇਂ ਸੀਮਾ ਦੇ ਤਹਿਤ ਸ਼ਡਿਊਲ ਬਣਾ ਕੇ ਤਿਆਰ ਕਰਨ ਦੇ ਨਿਰਦੇਸ਼ ਦਿੱਤੇ ਜੋ ਕਿ ਇਸ ਕੰਮ ਸਬੰਧੀ ਸਰਕਾਰ ਵੱਲੋਂ ਜੋ ਵੀ ਮਨਜ਼ੂਰੀ ਦਿੱਤੀ ਜਾਣੀ ਹੈ, ਉਸ ਨੂੰ ਕਰਵਾਇਆ ਜਾ ਸਕੇ। ਉਨ੍ਹਾਂ ਨੇ ਇਸ ਮੌਕੇ ‘ਤੇ ਸਬੰਧਿਤ ਅਧਿਕਾਰੀਆਂ ਨੂੰ ਇਹ ਵੀ ਸਪਸ਼ਟ ਕੀਤਾ ਕਿ ਬੈਠਕ ਕੀਤੇ ਜਾਣ ਦਾ ਮੁੱਖ ਉਦੇਸ਼ ਕੰਮ ਵਿਚ ਤੇਜੀ ਲਿਆਉਣਾ ਹੈ।

ਇਸ ਦੌਰਾਨ ਸਬੰਧਿਤ ਏਜੰਸੀ ਦੇ ਪ੍ਰਤੀਨਿਧੀਆਂ ਨੇ ਵਧੀਕ ਮੁੱਖ ਸਕੱਤਰ ਨੁੰ ਜਾਣੂੰ ਕਰਵਾਇਆ ਕਿ ਆਰਟ ਵਰਕ ਨਾਲ ਸਬੰਧਿਤ ਇੱਥੇ 21 ਗੈਲਰੀਆਂ ਬਣਾਈ ਜਾਣੀਆਂ ਹਨ, ਜਿਨ੍ਹਾਂ ਵਿੱਚੋਂ 4 ਦੀ ਡਰਾਇੰਗ ਤਿਆਰ ਕਰ ਦਿੱਤੀ ਗਈ ਹੈ ਤੇ 4 ਦੀ ਡਰਾਇੰਗ ‘ਤੇ ਕੰਮ ਚੱਲ ਰਿਹਾ ਹੈ ਅਤੇ ਇਸੀ ਹਫਤੇ ਇਸ ਨੂੰ ਪੂਰਾ ਕਰ ਲਿਆ ਜਾਵੇਗਾ।

ਵਧੀਕ ਮੁੱਖ ਸਕੱਤਰ ਨੇ ਸਬੰਧਿਤ ਏਜੰਸੀ ਨੂੰ ਨਿਰਦੇਸ਼ ਦਿੱਤੇ ਕਿ ਚਾਰ ਗੈਲਰੀਆਂ ਦੇ ਨਿਰਮਾਣ ਨਾਲ ਸਬੰਧਿਤ ਕੰਮ ਦੀ ਰੂਪਰੇਖਾ ਇਕ ਹਫਤੇ ਦੇ ਅੰਦਰ-ਅੰਦਰ ਤਿਆਰ ਕਰਨਾ ਯਕੀਨੀ ਕਰਨ। ਮੀਟਿੰਗ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਹ ਕੰਮ ਪੜਾਅਵਾਰ ਢੰਗ ਨਾਲ ਕੀਤਾ ਜਾਵੇਗਾ, ਇਸ ਲਈ ਸਬੰਧਿਤ ਏਜੰਸੀ ਵਰਗੇ ਹੀ ਗੈਲਰੀਆਂ ਦੀ ਡਰਾਇੰਗ ਤਿਆਰ ਕਰਵਾ ਕੇ ਵਿਭਾਗ ਨੂੰ ਜਮ੍ਹਾ ਕਰਵਾਏਗੀ ਤਾਂ ਵਿਭਾਗ ਵੱਲੋਂ ਕੰਸਲਟੇਂਟ ਦੇ ਨਾਲ ਚਰਚਾ ਕਰ ਕੇ ਅਤੇ ਉਸ ਦਾ ਸੁਝਾਅ ਜਾਣ ਕੇ ਇਸ ਸਰਕਾਰ ਦੇ ਕੋਲ ਅਪਰੂਵਲ ਦੇ ਲਈ ਭੇਜ ਦਿੱਤਾ ਜਾਵੇਗਾ।

ਸ਼ਹੀਦੀ ਸਮਾਰਕ ਦੇ ਕੰਮ ਦੀ ਪ੍ਰਗਤੀ ਦੇ ਲਈ ਸਮੇਂ ਸਮੇਂ ‘ਤੇ ਸਮੀਖਿਆ ਬੈਠਕ ਲਈ ਜਾਵੇਗੀ ਅਤੇ ਹਰੇਕ ਮਹੀਨੇ ਲੋਕ ਨਿਰਮਾਣ ਵਿਭਾਗ (ਭਵਨ ਅਤੇ ਸੜਕਾਂ) ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ ਸਮੀਖਿਆ ਬੈਠਕ ਕਰਨਗੇ। ਇਸੀ ਤਰ੍ਹਾ ਪੰਦਰਵਾੜਾ ਸਮੀਖਿਆ ਬੈਠਕ ਮਹਾਨਿਦੇਸ਼ਕ ਮਨਦੀਪ ਸਿੰਘ ਬਰਾੜ ਦੀ ਅਗਵਾਈ ਹੇਠ ਹੋਵੇਗੀ ਅਤੇ ਉੱਚ ਅਧਿਕਾਰੀਆਂ ਵੱਲੋਂ ਹਫਤਾਵਾਰ ਸਮੀਖਿਆ ਮੀਟਿੰਗ ਵੀ ਪ੍ਰਬੰਧਿਤ ਕੀਤੀ ਜਾਵੇਗੀ ਤਾਂ ਜੋ ਵੱਖ-ਵੱਖ ਏਜੰਸੀਆਂ ਤੇ ਵਿਭਾਗਾਂ ਨਾਲ ਤਾਲਮੇਲ ਬਣਾ ਕੇ ਕੰਮ ਦ ਪ੍ਰਗਤੀ ਜਾਣ ਕੇ ਉਸ ਵਿਚ ਤੇਜੀ ਲਿਆਈ ਜਾ ਸਕੇ।

ਇਸ ਮੌਕੇ ‘ਤੇ ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਮਹਾਨਿਦੇਸ਼ਕ ਮਨਦੀਪ ਸਿੰਘ ਬਰਾੜ ਨੇ ਵੀ ਸ਼ਹੀਦੀ ਸਮਾਰਕ ਨਾਲ ਸਬੰਧਿਤ ਚੱਲ ਰਹੇ ਕੰਮਾਂ ਦਾ ਬਾਰੀਕੀ ਨਾਲ ਨਿਰੀਖਣ ਕੀਤਾ ਅਤੇ ਇੱਥੇ ਸਬੰਧਿਤ ਅਧਿਕਾਰੀਆਂ ਨਾਲ ਜੋ-ਜੋ ਕੰਮ ਕੀਤੇ ਜਾ ਚੁੱਕੇ ਹਨ ਅਤੇ ਜੋ ਕੰਮ ਕੀਤੇ ਜਾਣੇ ਹਨ, ਉਨ੍ਹਾਂ ਦੀ ਵੀ ਸਮੀਖਿਆ ਕੀਤੀ। ਉਨ੍ਹਾਂ ਨੇ ਵੀ ਕਿਹਾ ਕਿ ਇਹ ਇਕ ਮਹਤੱਵਪੂਰਨ ਪ੍ਰੋਜੈਕਟ ਹੈ ਅਤੇ ਇਸ ਪ੍ਰੋਜੈਕਟ ਤਹਿਤ ਸਾਰੇ ਕੰਮਾਂ ਨੂੰ ਬਿਹਤਰ ਤਾਲਮੇਲ ਦੇ ਨਾਲ ਸਮੇਂ ਰਹਿੰਦੇ ਕਰਨਾ ਹੈ।

ਇਸ ਮੌਕੇ ‘ਤੇ ਲੋਕ ਨਿਰਮਾਣ ਵਿਭਾਗ ਦੇ ਚੀਫ ਇੰਜੀਨੀਅਰ ਅਨਿਲ ਦਹਿਆ, ਸੂਚਨਾ, ਜਨ ਸੰਪਰਕ ਅਤੇ ਭਾਸ਼ਾ ਵਿਭਾਗ ਦੇ ਵਧੀਕ ਨਿਦੇਸ਼ਕ ਵਿਵੇਕ ਕਾਲਿਆ, ਵਧੀਕ ਨਿਦੇਸ਼ਕ ਡਾ. ਕੁਲਦੀਪ ਸੈਨੀ, ਅਰੁਣ ਜੰਗਾ, ਸੁਪਰਡੈਂਟ ਇੰਜੀਨੀਅਰ ਨਵਨੀਤ ਕੁਮਾਰ, ਕਾਰਜਕਾਰੀ ਇੰਜੀਨੀਅਰ ਰਿਤੇਸ਼ ਅਗਰਵਾਲ, ਆਰਕੀਟੇਕਚਰ ਰੇਣੂ ਦੇ ਨਾਲ-ਨਾਲ ਡੀਐਫਆਈ ਦੇ ਪ੍ਰਤੀਨਿਧੀ ਤੇ ਹੋਰ ਅਧਿਕਾਰੀ ਮੌਜੂਦ ਰਹੇ।

Scroll to Top