June 30, 2024 8:45 pm
conference of army chiefs

ਦਿੱਲੀ ਵਿਖੇ 22 ਦੇਸ਼ਾਂ ਦੇ ਫੌਜ ਮੁਖੀਆਂ ਦੀ ਕਾਨਫਰੰਸ, ਭਾਰਤ ਨੇ ਆਖਿਆ- ਪ੍ਰਸ਼ਾਂਤ ਖੇਤਰ ਦੇ ਮੁੱਦੇ ‘ਤੇ ਅਸੀਂ ਸ਼ਾਂਤੀਪੂਰਨ ਹੱਲ ਦੇ ਪੱਖ ‘ਚ

ਚੰਡੀਗ੍ਹੜ, 26 ਸਤੰਬਰ 2023: ਦਿੱਲੀ ਵਿਖੇ ਮਾਨੇਕਸ਼ਾ ਸੈਂਟਰ ‘ਚ 25 ਸਤੰਬਰ ਤੋਂ ਸ਼ੁਰੂ ਹੋਈ ਇਸ ਕਾਨਫਰੰਸ ‘ਚ ਅਮਰੀਕਾ ਅਤੇ ਕੈਨੇਡਾ ਸਮੇਤ 22 ਦੇਸ਼ਾਂ ਦੇ ਫੌਜ ਮੁਖੀ ਸ਼ਾਮਲ ਹੋਣਗੇ। ਇਹ ਸੈਨਾ ਅਤੇ ਜਲ ਸੈਨਾ ਦੀ ਦੁਨੀਆ ਦੀ ਸਭ ਤੋਂ ਵੱਡੀ ਕਾਨਫਰੰਸ ਹੈ। 13ਵੀਂ ਇੰਡੋ-ਪੈਸੀਫਿਕ ਆਰਮੀ ਚੀਫ਼ਸ ਕਾਨਫਰੰਸ (conference of army chiefs) ਵਿੱਚ ਭਾਰਤੀ ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਕਿਹਾ ਕਿ ਭਾਰਤ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਹਰ ਮੁੱਦੇ ਦਾ ਸ਼ਾਂਤੀਪੂਰਨ ਹੱਲ ਚਾਹੁੰਦਾ ਹੈ। ਅਸੀਂ ਤਾਕਤ ਦੀ ਵਰਤੋਂ ਤੋਂ ਪਰਹੇਜ਼ ਕਰਨ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਦੀ ਪਾਲਣਾ ਕਰਨ ‘ਤੇ ਜ਼ੋਰ ਦਿੰਦੇ ਹਾਂ। ਅਸੀਂ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਅਖੰਡਤਾ ਨੂੰ ਕਾਇਮ ਰੱਖਣਾ ਚਾਹੁੰਦੇ ਹਾਂ।

ਉਨ੍ਹਾਂ ਕਿਹਾ ਕਿ ਚੀਨ ਹਮੇਸ਼ਾ ਹੀ ਇੰਡੋ-ਪੈਸੀਫਿਕ ਖੇਤਰ ‘ਚ ਇਕਪਾਸੜ ਅਧਿਕਾਰ ਦੀ ਵਰਤੋਂ ਕਰਦਾ ਰਿਹਾ ਹੈ। ਚੀਨ ਦਾ ਨਾਂ ਲਏ ਬਿਨਾਂ ਜਨਰਲ ਪਾਂਡੇ ਨੇ ਆਖਿਆ ਕਿ ਅਸੀਂ ਕਿਸੇ ਵੀ ਤਰ੍ਹਾਂ ਦੇ ਵਿਵਾਦ ਦਾ ਸ਼ਾਂਤੀਪੂਰਨ ਹੱਲ ਚਾਹੁੰਦੇ ਹਾਂ। ਇਸ ਦੇ ਲਈ ਸਾਰੇ ਦੇਸ਼ਾਂ ਵਿਚਾਲੇ ਗੱਲਬਾਤ ਹੋਣੀ ਚਾਹੀਦੀ ਹੈ। ਇਸ ਦਾ ਹੱਲ ਲੜਾਈ ਨਾਲ ਨਹੀਂ ਹੋ ਸਕਦਾ।

Image

ਕਾਨਫਰੰਸ (conference of army chiefs) ‘ਚ ਅਮਰੀਕਾ ਦੇ ਆਰਮੀ ਚੀਫ ਜਨਰਲ ਰੈਂਡੀ ਜਾਰਜ ਨੇ ਆਖਿਆ ਦੁਨੀਆ ‘ਚ ਜੰਗ ਦਾ ਤਰੀਕਾ ਬਦਲ ਰਿਹਾ ਹੈ। ਕਾਨਫਰੰਸ ਵਿਚ ਹਿੱਸਾ ਲੈਣ ਵਾਲੇ ਦੇਸ਼ਾਂ ਵਿਚਾਲੇ ਫੌਜ ਸਮੇਤ ਹਰ ਪੱਧਰ ‘ਤੇ ਸਹਿਯੋਗ ਨੂੰ ਮਜ਼ਬੂਤ ​​ਕਰਨਾ ਹੋਵੇਗਾ। ਇੱਕ ਦੂਜੇ ਨਾਲ ਵਿਸ਼ਵਾਸ਼ ਵਧਾਉਣਾ ਪਵੇਗਾ। ਸਾਡੀ ਏਕਤਾ ਅਤੇ ਵਚਨਬੱਧਤਾ ਸਾਡੇ ਸਬੰਧਾਂ ਨੂੰ ਡੂੰਘਾ ਕਰੇਗੀ।

ਇੰਡੋ-ਪੈਸੀਫਿਕ ਆਰਮੀ ਚੀਫ ਕਾਨਫਰੰਸ ਭਾਰਤ ਅਤੇ ਅਮਰੀਕਾ ਦੀਆਂ ਫੌਜਾਂ ਦੁਆਰਾ ਸਾਂਝੇ ਤੌਰ ‘ਤੇ ਕਰਵਾਈ ਜਾ ਰਹੀ ਹੈ। ਇਹ ਸੈਨਾ ਅਤੇ ਜਲ ਸੈਨਾ ਦੀ ਦੁਨੀਆ ਦੀ ਸਭ ਤੋਂ ਵੱਡੀ ਕਾਨਫਰੰਸ ਹੈ। ਇਸ ਕਾਨਫਰੰਸ ਦਾ ਉਦੇਸ਼ ਆਪਸੀ ਸਮਝ, ਗੱਲਬਾਤ ਅਤੇ ਦੋਸਤੀ ਰਾਹੀਂ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਉਤਸ਼ਾਹਿਤ ਕਰਨਾ ਹੈ। ਇਸ ਸਾਲ ਦੀ ਕਾਨਫਰੰਸ ਦਾ ਵਿਸ਼ਾ ਹੈ – ਸ਼ਾਂਤੀ ਲਈ ਇਕੱਠੇ: ਭਾਰਤ-ਪ੍ਰਸ਼ਾਂਤ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਨੂੰ ਕਾਇਮ ਰੱਖਣਾ।

ਮੰਗਲਵਾਰ ਨੂੰ ਇਸ ਸੰਮੇਲਨ ‘ਚ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵੀ ਸ਼ਿਰਕਤ ਕੀਤੀ। ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਿੱਤਰ ਦੇਸ਼ਾਂ ਨਾਲ ਮਜ਼ਬੂਤ ​​ਫੌਜੀ ਭਾਈਵਾਲੀ ਬਣਾਉਣ ਲਈ ਭਾਰਤ ਦੀਆਂ ਕੋਸ਼ਿਸ਼ਾਂ ਨਾ ਸਿਰਫ ਸਾਡੇ ਆਪਣੇ ਰਾਸ਼ਟਰੀ ਹਿੱਤਾਂ ਦੀ ਰੱਖਿਆ ਕਰਨ ਲਈ ਸਾਡੀ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ, ਸਗੋਂ ਸਾਡੇ ਸਾਰਿਆਂ ਨੂੰ ਦਰਪੇਸ਼ ਮਹੱਤਵਪੂਰਨ ਆਲਮੀ ਚੁਣੌਤੀਆਂ ਨਾਲ ਨਜਿੱਠਣ ਲਈ ਵੀ।

Image

Image

Image