ਗੁਰਦਾਸਪੁਰ 28 ਜੂਨ 2023: ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਇਲਾਕੇ ਧਿਆਨਪੁਰ ਦੇ ਰਹਿਣ ਵਾਲੇ ਦੋ ਭਰਾ ਕਰਨ ਅਤੇ ਸਲਵਿੰਦਰ ਨੇ ਕਦੇ ਨਹੀਂ ਸੋਚਿਆ ਸੀ ਕਿ ਧਾਰਮਿਕ ਯਾਤਰਾ ਉਹਨਾਂ ਨੂੰ ਕਰੋੜਪਤੀ ਬਣਾ ਦੇਵੇਗੀ | ਜਦਕਿ ਇਹ ਭਰਾ ਦੱਸਦੇ ਹਨ ਕਿ ਉਹ ਯਾਤਰਾ ਤੋਂ ਵਾਪਸ ਘਰ ਪਰਤੇ ਦੇ ਹੋਏ ਪਠਾਨਕੋਟ ਤੋਂ ਖਰੀਦ ਕੀਤੀ ਲਾਟਰੀ (Lottery) ਦਾ ਪਹਿਲਾ ਇਨਾਮ ਨਿਕਲਿਆ ਤਾਂ ਰਾਤੋ-ਰਾਤ ਪਰਿਵਾਰ ਕਰੋੜਪਤੀ ਬਣ ਗਿਆ |
ਕਰਨ ਜੋ ਕੀਤੇ ਵਜੋਂ ਕਸਬਾ ਧਿਆਨਪੁਰ ‘ਚ ਇਕ ਕਰਿਆਨੇ ਦੀ ਦੁਕਾਨ ਚਲਾ ਰਿਹਾ ਹੈ ਅਤੇ ਉਸਦਾ ਭਰਾ ਸਲਵਿੰਦਰ ਕਿਸਾਨੀ ਨਾਲ ਜੁੜਿਆ ਹੈ | ਉਨ੍ਹਾਂ ਦੱਸਿਆ ਕਿ ਉਹ ਅਪਣੇ ਪਰਿਵਾਰ ਸਮੇਤ ਧਾਰਮਿਕ ਯਾਤਰਾ ਕਰ ਗੁਰੂਦਵਾਰਾ ਸ਼੍ਰੀ ਮਨੀਕਰਨ ਸਾਹਿਬ ਅਤੇ ਮੁੜ ਹੋਰ ਧਾਰਮਿਕ ਸਥਲ ਦੇ ਦਰਸ਼ਨ ਕਰਕੇ ਵਾਪਸ ਆ ਰਿਹਾ ਸੀ ਕਿ ਪਠਾਨਕੋਟ ਨੇੜੇ ਉਹਨਾਂ ਦੇ ਬੱਚਿਆਂ ਨੇ ਲਾਟਰੀ ਦੀ ਟਿਕਟ ਖਰੀਦਣ ਲਈ ਕਿਹਾ, ਜੋ ਉਸ ਪਠਾਨਕੋਟ ਸਥਿਤ ਇਕ ਲਾਟਰੀ ਏਜੰਸੀ ਤੋਂ ਖਰੀਦੀ |
ਕਰਨ ਨੇ ਦੱਸਿਆ ਹੈ ਕਿ ਉਸਨੂੰ ਕੁਝ ਦਿਨਾਂ ਬਾਅਦ ਪਠਾਨਕੋਟ ਤੋਂ ਫੋਨ ਆਇਆ ਕਿ ਉਸ ਵਲੋਂ ਖਰੀਦ ਕੀਤੀ ਲਾਟਰੀ ਦਾ ਪਹਿਲਾ ਇਨਾਮ ਲੱਗਾ ਹੈ ਅਤੇ ਉਹ ਢਾਈ ਕਰੋੜ ਰੁਪਏ ਹੈ | ਪਹਿਲਾ ਤਾਂ ਵਿਸ਼ਵਾਸ ਨਹੀਂ ਹੋਇਆ ਲੇਕਿਨ ਜਦੋਂ ਦੁਵਾਰਾ ਫੋਨ ਆਇਆ ਅਤੇ ਉਹਨਾਂ ਖੁਦ ਇੰਟਰਨੈੱਟ ‘ਤੇ ਆਪਣੀ ਟਿਕਟ ਦਾ ਨੰਬਰ ਦੇਖਿਆ ਤਾਂ ਵਿਸ਼ਵਾਸ ਹੋਇਆ ਅਤੇ ਕਰਨ ਦਾ ਕਹਿਣਾ ਹੈ ਕਿ ਇਸ ਇਨਾਮੀ ਰਾਸ਼ੀ ਨੂੰ ਉਹ ਪਰਿਵਾਰ ਅਤੇ ਬੱਚਿਆਂ ਦੇ ਚੰਗੇ ਭੱਵਿਖ ਲਈ ਖਰਚ ਕਰੇਗਾ |
ਉਥੇ ਹੀ ਸਲਵਿੰਦਰ ਨੇ ਦੱਸਿਆ ਕਿ ਉਹ ਆਪਣੇ ਕਾਲਜ ਦੇ ਦਿਨਾਂ ਤੋਂ ਹਰ ਲਾਟਰੀ (Lottery) ਦਾ ਬੰਪਰ ‘ਤੇ ਕਿਸਮਤ ਅਜ਼ਮਾਉਂਦੇ ਰਹੇ ਲੇਕਿਨ ਕਦੇ ਵੀ ਵੱਡਾ ਇਨਾਮ ਨਹੀਂ ਨਿਕਲਿਆ ਅਤੇ ਇਸ ਵਾਰ ਵੀ ਉਹਨਾਂ ਨੂੰ ਕੋਈ ਜਿਆਦਾ ਉਮੀਦ ਨਹੀਂ ਸੀ ਲੇਕਿਨ ਉਹਨਾਂ ਲਾਟਰੀ ਦੀ ਟਿਕਟ 500 ਰੁਪਏ ਚ ਖਰੀਦ ਕੀਤੀ ਅਤੇ ਉਹ ਅੱਜ ਢਾਈ ਕਰੋੜ ਦੇ ਮਾਲਕ ਹਨ |