July 2, 2024 7:52 pm
Sammed Shikhar

ਕੇਂਦਰ ਸਰਕਾਰ ਨੇ ਸੰਮੇਦ ਸ਼ਿਖਰ ‘ਤੇ ਸੈਰ-ਸਪਾਟਾ ਤੇ ਈਕੋ-ਟੂਰਿਜ਼ਮ ਗਤੀਵਿਧੀਆਂ ‘ਤੇ ਲਗਾਈ ਪਾਬੰਦੀ

ਚੰਡੀਗੜ੍ਹ 05 ਜਨਵਰੀ 2023: ਕੇਂਦਰ ਸਰਕਾਰ ਨੇ ਜੈਨੀਆਂ ਦੇ ਤੀਰਥ ਸਥਾਨ ਸੰਮੇਦ ਸ਼ਿਖਰ (Sammed Shikhar) ‘ਤੇ ਸਾਰੇ ਸੈਰ-ਸਪਾਟਾ ਅਤੇ ਈਕੋ-ਟੂਰਿਜ਼ਮ ਗਤੀਵਿਧੀ ‘ਤੇ ਪਾਬੰਦੀ ਲਗਾਉਣ ਦਾ ਨਿਰਦੇਸ਼ ਜਾਰੀ ਕੀਤਾ ਹੈ। ਕੇਂਦਰੀ ਵਾਤਾਵਰਣ ਮੰਤਰੀ ਭੂਪੇਂਦਰ ਯਾਦਵ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੇਂਦਰ ਸਰਕਾਰ ਨੇ ਵੀਰਵਾਰ ਨੂੰ ਤਿੰਨ ਸਾਲ ਪਹਿਲਾਂ ਜਾਰੀ ਕੀਤੇ ਆਪਣੇ ਹੁਕਮ ਨੂੰ ਵਾਪਸ ਲੈ ਲਿਆ ਹੈ।

ਭਾਰਤ ਸਰਕਾਰ ਦੇ ਵਾਤਾਵਰਨ ਮੰਤਰਾਲੇ ਵੱਲੋਂ ਅੱਜ 5 ਜਨਵਰੀ ਨੂੰ ਜਾਰੀ ਦੋ ਪੰਨਿਆਂ ਦੇ ਪੱਤਰ ਦੇ ਦੂਜੇ ਪੰਨੇ ‘ਤੇ ਲਿਖਿਆ ਗਿਆ ਹੈ, ‘ਈਕੋ-ਸੰਵੇਦਨਸ਼ੀਲ ਜ਼ੋਨ ਨੋਟੀਫਿਕੇਸ਼ਨ ਦੀ ਧਾਰਾ-3 ਦੇ ਉਪਬੰਧਾਂ ਨੂੰ ਲਾਗੂ ਕਰਨ ‘ਤੇ ਤੁਰੰਤ ਪਾਬੰਦੀ ਲਗਾਈ ਜਾਂਦੀ ਹੈ। ਜਿਸ ਵਿੱਚ ਹੋਰ ਸਾਰੀਆਂ ਸੈਰ-ਸਪਾਟਾ ਅਤੇ ਈਕੋ-ਟੂਰਿਜ਼ਮ ਗਤੀਵਿਧੀਆਂ ਸ਼ਾਮਲ ਹਨ । ਰਾਜ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਤੁਰੰਤ ਸਾਰੇ ਜ਼ਰੂਰੀ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ।”

ਕੇਂਦਰ ਸਰਕਾਰ ਨੇ ਨਿਗਰਾਨੀ ਕਮੇਟੀ ਬਣਾਈ ਹੈ। ਸੂਬਾ ਸਰਕਾਰ ਨੂੰ ਕਮੇਟੀ ਵਿਚ ਸ਼ਾਮਲ ਹੋਣ ਲਈ ਜੈਨ ਭਾਈਚਾਰੇ ਦੇ ਦੋ ਮੈਂਬਰਾਂ ਅਤੇ ਸਥਾਨਕ ਆਦਿਵਾਸੀ ਸਮੂਹ ਦੇ ਇਕ ਮੈਂਬਰ ਨੂੰ ਸਥਾਈ ਮੈਂਬਰ ਵਜੋਂ ਬੁਲਾਉਣ ਲਈ ਕਿਹਾ ਗਿਆ ਹੈ।