7 ਅਕਤੂਬਰ 2024: ਪਾਰਲੀ ਸਾੜਨ (burn stubble) ਵਾਲਿਆਂ ਲਈ ਅਹਿਮ ਜਾਣਕਾਰੀ ਸਾਹਮਣੇ ਆ ਰਹੀ ਹੈ , ਦੱਸ ਦੇਈਏ ਕਿ ਕੇਂਦਰ ਸਰਕਰ(center goverment) ਦੇ ਵਲੋਂ ਜੁਰਮਾਨੇ (fine) ਦੇ ਵਿਚ ਵਾਧਾ ਕੀਤਾ ਗਿਆ ਹੈ, ਕੇਂਦਰ ਨੇ ਪਰਾਲੀ ਸਾੜਨ ਵਾਲਿਆਂ ਲਈ ਜੁਰਮਾਨੇ ਦੇ ਵਿਚ ਵਾਧਾ ਕਰ ਦਿੱਤਾ ਹੈ, ਦੱਸ ਦੇਈਏ ਕਿ ਦੋ ਏਕੜ ਤੋਂ ਘੱਟ ਜ਼ਮੀਨ ‘ਤੇ ਹੁਣ 5 ਹਜ਼ਾਰ ਰੁਪਏ ਤੱਕ ਦਾ ਜੁਰਮਾਨਾ ਤੇ 5 ਏਕੜ ਤੋਂ ਵੱਧ ਜਮੀਨ ਤੇ ਹੁਣ 30 ਹਜ਼ਾਰ ਰੁਪਏ ਤੱਕ ਦਾ ਜ਼ੁਰਮਾਨਾ ਲੱਗੇਗਾ, ਕੇਂਦਰ ਸਰਕਾਰ ਹੁਣ ਪਰਾਲੀ ਸਾੜਨ ਦੇ ਮੁੱਦੇ ਤੇ ਗੰਭੀਰ ਨਜਰ ਆ ਰਹੀ ਹੈ| ਦੱਸ ਦੇਈਏ ਕਿ ਪਰਾਲੀ ਸਾੜਨ ਦੇ ਮੈਲੇ ਹੁਣ ਤੱਕ ਬਹੁਤ ਆ ਚੁੱਕੇ ਹਨ, ਜੇ ਗੱਲ ਕਰੀਏ 2024 ਦੀ ਤਾਂ ਹੁਣ ਤੱਕ 4132 ਮਾਮਲੇ ਸਾਹਮਣੇ ਆ ਗਏ ਹਨ, ਫ਼ਿਲਹਾਲ ਪਿੱਛਲੇ ਸਾਲ ਦੇ ਨਾਲੋਂ ਇਹ ਅੰਕੜਾ ਕਾਫੀ ਘੱਟ ਹੈ,ਪਰ ਫਿਰ ਵੀ ਕਿਤੇ ਨਾ ਕਿਤੇ ਕੇਂਦਰ ਸਰਕਾਰ ਇਸ ਤੇ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ| ਦੱਸਿਆ ਜਾ ਰਿਹਾ ਹੈ ਕਿ ਜੋ ਕਿਸਾਨ ਹੁਣ ਪਰਾਲੀ ਸਾੜੇਗਾ ਉਸ ਨੂੰ ਡਬਲ ਜੁਰਮਾਨਾ ਦੇਣਾ ਪਏਗਾ|
ਦੱਸ ਦੇਈਏ ਕਿ ਵਧਦੇ ਪ੍ਰਦੂਸ਼ਣ ਨੂੰ ਲੈ ਕੇ ਹੁਣ ਕੇਂਦਰ ਦੇ ਵੱਲੋਂ ਇਹ ਵੱਡਾ ਕਦਮ ਚੁੱਕਿਆ ਗਿਆ ਹੈ, ਜੇਕਰ ਅਸੀਂ ਗੱਲ ਕਰੀਏ ਤਾਂ ਪੰਜਾਬ, ਦਿੱਲੀ, ਹਰਿਆਣਾ ਦਾ ਏਅਰ ਕੁਆਲਿਟੀ ਇੰਡੈਕਸ ਬਹੁਤ ਹੀ ਜਿਆਦਾ ਖਰਾਬ ਹੋ ਗਿਆ ਸੀ|, ਜਿਥੇ ਸਾਹ ਲੈਣ ਦੇ ਵਿੱਚ ਵੀ ਤਕਲੀਫ ਹੋ ਰਹੀ ਸੀ|