July 7, 2024 6:38 am
winter session

ਕੇਂਦਰ ਸਰਕਾਰ ਨੇ ਸਰਦ ਰੁੱਤ ਇਜਲਾਸ ਤੋਂ ਪਹਿਲਾਂ ਸੱਦੀ ਸਰਬ ਪਾਰਟੀ ਬੈਠਕ

ਚੰਡੀਗੜ੍ਹ, 30 ਨਵੰਬਰ 2023: ਕੇਂਦਰ ਸਰਕਾਰ ਨੇ ਸੰਸਦ ਦੇ ਸਰਦ ਰੁੱਤ ਇਜਲਾਸ (winter session) ਤੋਂ ਪਹਿਲਾਂ ਸ਼ਨੀਵਾਰ ਨੂੰ ਲੋਕ ਸਭਾ ਅਤੇ ਰਾਜ ਸਭਾ ‘ਚ ਵੱਖ-ਵੱਖ ਪਾਰਟੀਆਂ ਦੇ ਆਗੂਆਂ ਦੀ ਬੈਠਕ ਸੱਦੀ ਹੈ। ਸੰਸਦ ਦਾ ਸਰਦ ਰੁੱਤ ਇਜਲਾਸ 4 ਦਸੰਬਰ ਤੋਂ ਸ਼ੁਰੂ ਹੋਵੇਗਾ ਅਤੇ 22 ਦਸੰਬਰ ਤੱਕ ਚੱਲਣ ਦਾ ਪ੍ਰਸਤਾਵ ਹੈ। ਇਸ ਦੌਰਾਨ 15 ਬੈਠਕਾਂ ਹੋਣਗੀਆਂ, ਜਿਸ ‘ਚ ਕੁਝ ਮਹੱਤਵਪੂਰਨ ਬਿੱਲਾਂ ‘ਤੇ ਚਰਚਾ ਹੋ ਸਕਦੀ ਹੈ।

ਇਨ੍ਹਾਂ ਵਿੱਚ ਬ੍ਰਿਟਿਸ਼ ਯੁੱਗ ਦੇ ਤਿੰਨ ਅਪਰਾਧਿਕ ਕਾਨੂੰਨਾਂ ਨੂੰ ਬਦਲਣ ਲਈ ਲਿਆਂਦੇ ਗਏ ਬਿੱਲ ਵੀ ਸ਼ਾਮਲ ਹਨ – ਭਾਰਤੀ ਦੰਡਾਵਲੀ, ਫੌਜਦਾਰੀ ਜਾਬਤਾ ਅਤੇ ਸਬੂਤ ਐਕਟ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਸ਼ਨੀਵਾਰ ਨੂੰ ਇੱਕ ਬੈਠਕ ਬੁਲਾਉਣਗੇ, ਜਿਸ ਵਿੱਚ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਵਣਜ ਮੰਤਰੀ ਪੀਯੂਸ਼ ਗੋਇਲ ਸਮੇਤ ਸੀਨੀਅਰ ਆਗੂ ਹਿੱਸਾ ਲੈ ਸਕਦੇ ਹਨ।

ਮੌਜੂਦਾ ਸਮੇਂ ਵਿੱਚ ਸੰਸਦ ਵਿੱਚ 37 ਬਿੱਲ ਪੈਂਡਿੰਗ ਹਨ, ਜਿਨ੍ਹਾਂ ਵਿੱਚੋਂ 12 ਬਹਿਸ ਅਤੇ ਪਾਸ ਕਰਨ ਲਈ ਸੂਚੀਬੱਧ ਹਨ ਅਤੇ ਸੱਤ ਬਿੱਲ ਪੇਸ਼ ਕਰਨ, ਚਰਚਾ ਅਤੇ ਪਾਸ ਕਰਨ ਲਈ ਸੂਚੀਬੱਧ ਹਨ। ਸਰਕਾਰ ਦੀ ਸਾਲ 2023-24 ਲਈ ਗ੍ਰਾਂਟਾਂ ਲਈ ਪੂਰਕ ਮੰਗਾਂ ਦਾ ਪਹਿਲਾ ਬੈਚ ਵੀ ਪੇਸ਼ ਕਰਨ ਦੀ ਯੋਜਨਾ ਹੈ।