ਚੰਡੀਗੜ੍ਹ, 22 ਜੂਨ 2023: ਕੇਂਦਰ ਸਰਕਾਰ ਦੇ ਬਿਜਲੀ ਮੰਤਰਾਲੇ ਨੇ ਇੱਕ ਨੋਟੀਫ਼ਿਕੇਸ਼ਨ ਜਾਰੀ ਕਰਦਿਆਂ ਨੰਦ ਲਾਲ ਸ਼ਰਮਾ ਸੀ.ਐਮ.ਡੀ, ਐਸ.ਜੇ.ਵਾਈ.ਐਨ.ਐਲ ਨੂੰ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਦੇ ਚੇਅਰਮੈਨ ਦਾ ਵਧੀਕ ਚਾਰਜ ਸੌਂਪਿਆ ਗਿਆ ਹੈ।
ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਨੂੰ ਲੈ ਕੇ ਪੰਜਾਬ ਸਰਕਾਰ ਨੂੰ ਇੱਕ ਵਾਰ ਮੁੜ ਤੋਂ ਝਟਕਾ ਦਿੱਤਾ ਹੈ । ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਨੰਦ ਲਾਲ ਸ਼ਰਮਾ ਨੂੰ ਹੀ ਵਾਧੂ ਚਾਰਜ ਦੇ ਦਿੱਤਾ ਹੈ। ਨੰਦ ਲਾਲ ਸ਼ਰਮਾ ਮੌਜੂਦਾ ਸਮੇਂ ਸਤਲੁਜ ਵਿਧੁਤ ਨਿਗਮ ਲਿਮਟਿਡ ਦੇ ਚੇਅਰਮੈਨ ਹਨ ਜੋ 01 ਜੁਲਾਈ ਤੋਂ ਬੀਬੀਐਮਬੀ ਦਾ ਵਾਧੂ ਚਾਰਜ ਸਾਂਭਣਗੇ।
ਜਿਕਰਯੋਗ ਹੈ ਕਿ ਬੀਬੀਐਮਬੀ ਦੇ ਮੌਜੂਦਾ ਚੇਅਰਮੈਨ ਸੰਜੇ ਸ੍ਰੀਵਾਸਤਵ 30 ਜੂਨ ਨੁੰ ਸੇਵਾਮੁਕਤ ਹੋ ਰਹੇ ਹਨ। ਸੰਜੇ ਸ੍ਰੀਵਾਸਤਵ ਪਹਿਲਾਂ ਸੈਂਟਰਲ ਰੈਗੁਲੇਟਰੀ ਅਥਾਰਿਟੀ ਵਿੱਚ ਮੁੱਖ ਇੰਜਨੀਅਰ ਸਨ। ਇਸ ਤੋਂ ਪਹਿਲਾਂ ਕੇਂਦਰੀ ਊਰਜਾ ਮੰਤਰਾਲੇ ਨੇ ਬੀਬੀਐਮਬੀ ਦੇ ਮੈਂਬਰਾਂ (ਪਾਵਰ) ਦਾ ਚਾਰਜ ਵੀ ਅਮਰਜੀਤ ਸਿੰਘ ਜੁਨੇਜਾ ਨੂੰ ਦਿੱਤਾ ਗਿਆ ਸੀ। ਇਹ ਸਾਰੀ ਕਾਰਵਾਈ ਕੇਂਦਰੀ ਊਰਜਾ ਮੰਤਰਾਲੇ ਵੱਲੋਂ ਕੀਤੀ ਗਈ ਹੈ।