Child trafficking

CBI ਦੀ ਟੀਮ ਵੱਲੋਂ ਬਾਲ ਤਸਕਰੀ ਮਾਮਲੇ ਦਾ ਪਰਦਾਫਾਸ਼, ਕਈ ਨਵਜੰਮੇ ਬੱਚਿਆਂ ਦਾ ਕੀਤਾ ਰੈਸਕਿਊ

ਚੰਡੀਗੜ੍ਹ, 06 ਮਾਰਚ 2024: ਸੀਬੀਆਈ ਦੀ ਟੀਮ ਨੇ ਬਾਲ ਤਸਕਰੀ (Child trafficking) ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਸੀਬੀਆਈ ਦੀ ਟੀਮ ਨੇ ਦਿੱਲੀ ਦੇ ਕੇਸ਼ਵਪੁਰਮ ਇਲਾਕੇ ਵਿੱਚ ਵੱਡੇ ਪੱਧਰ ’ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਦੌਰਾਨ ਟੀਮ ਨੇ ਇੱਕ ਘਰ ਵਿੱਚੋਂ ਦੋ ਨਵਜੰਮੇ ਬੱਚਿਆਂ ਦਾ ਰੈਸਕਿਊ ਕੀਤਾ । ਮਾਮਲਾ ਖਰੀਦ-ਵੇਚ ਨਾਲ ਜੁੜਿਆ ਹੋਇਆ ਹੈ। ਨਿਊਜ਼ ਏਜੰਸੀ ਏਐਨਆਈ ਮੁਤਾਬਕ ਸੀਬੀਆਈ ਨੇ ਬਾਲ ਤਸਕਰੀ ਦੇ ਮਾਮਲੇ ਵਿੱਚ ਸ਼ੁੱਕਰਵਾਰ ਦੇਰ ਰਾਤ ਦਿੱਲੀ ਵਿੱਚ ਕਈ ਥਾਵਾਂ ’ਤੇ ਛਾਪੇ ਮਾਰੇ। ਛਾਪੇਮਾਰੀ ਦੌਰਾਨ ਸੀਬੀਆਈ ਦੀ ਟੀਮ ਨੇ ਕੇਸ਼ਵਪੁਰਮ ਦੇ ਇੱਕ ਘਰ ਵਿੱਚੋਂ ਦੋ ਨਵਜੰਮੇ ਬੱਚਿਆਂ ਨੂੰ ਬਚਾਇਆ।

ਸੀਬੀਆਈ ਇਸ ਮਾਮਲੇ (Child trafficking) ਵਿੱਚ ਕਥਿਤ ਬੱਚੇ ਵੇਚਣ ਵਾਲੀ ਬੀਬੀ ਅਤੇ ਉਨ੍ਹਾਂ ਨੂੰ ਖਰੀਦਣ ਵਾਲੇ ਵਿਅਕਤੀ ਤੋਂ ਪੁੱਛਗਿੱਛ ਕਰ ਰਹੀ ਹੈ। ਸੀਬੀਆਈ ਨੇ ਇੱਕ ਬੀਬੀ ਸਮੇਤ ਕੁਝ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਸ਼ੁਰੂਆਤੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਇਸ ਮਨੁੱਖੀ ਤਸਕਰੀ ਗਿਰੋਹ ਦੇ ਮੈਂਬਰ ਹਸਪਤਾਲਾਂ ਤੋਂ ਨਵਜੰਮੇ ਬੱਚੇ ਚੋਰੀ ਕਰਦੇ ਸਨ।

ਸੀਬੀਆਈ ਨੇ ਇਸ ਮਾਮਲੇ ਵਿੱਚ ਸੱਤ ਤੋਂ ਅੱਠ ਬੱਚਿਆਂ ਨੂੰ ਬਚਾਇਆ ਹੈ, ਹਾਲਾਂਕਿ ਅਧਿਕਾਰਤ ਬਿਆਨ ਅਜੇ ਤੱਕ ਨਹੀਂ ਆਇਆ ਹੈ। ਇਸ ਦੇ ਨਾਲ ਹੀ ਦਿੱਲੀ-ਐਨਸੀਆਰ ਤੋਂ ਖਰੀਦ-ਵੇਚ ਦੇ ਵਪਾਰ ਵਿੱਚ ਸ਼ਾਮਲ ਕੁਝ ਜਣਿਆਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ ਹੈ। ਹਿਰਾਸਤ ਵਿੱਚ ਲਏ ਗਏ ਵਿਅਕਤੀਆਂ ਵਿੱਚ ਹਸਪਤਾਲ ਦੇ ਵਾਰਡ ਬੁਆਏ ਸਮੇਤ ਕੁਝ ਪੁਰਸ਼ ਅਤੇ ਬੀਬੀਆਂ ਵੀ ਸ਼ਾਮਲ ਹਨ।

Scroll to Top