June 30, 2024 3:17 am
Punjabi University

ਪੰਜਾਬੀ ਯੂਨੀਵਰਸਿਟੀ ‘ਚ ਵਿਦਿਆਰਥਣ ਦੀ ਮੌਤ ਦਾ ਮਾਮਲਾ: ਜਸ਼ਨਦੀਪ ਕੌਰ ਨੇ ਪਿਤਾ ਨੇ ਆਖਿਆ- ਯੂਨੀਵਰਸਿਟੀ ਪ੍ਰਸਾਸ਼ਨ ਪ੍ਰੋ. ਸੁਰਜੀਤ ਸਿੰਘ ਨੂੰ ਬਚਾ ਰਿਹੈ

ਪਟਿਆਲਾ, 02 ਨਵੰਬਰ 2023: ਅੱਜ ਇਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ (Punjabi University) ਦੀ ਮ੍ਰਿਤਕ ਵਿਦਿਆਰਥਣ ਦੇ ਪਰਿਵਾਰ ਮੈਂਬਰਾਂ ਅਤੇ ਜਸ਼ਨਦੀਪ ਕੌਰ ਇਨਸਾਫ ਮੋਰਚਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ। ਜਿਸ ਵਿੱਚ ਜਸ਼ਨਦੀਪ ਕੌਰ ਦੇ ਪਿਤਾ ਨੇ ਕਿਹਾ ਕਿ ਮੇਰੀ ਲੜਕੀ ਦੀ ਮੌਤ ਨੰ ਤਕਰੀਬਨ ਡੇਢ ਮਹੀਨਾ ਹੋ ਚੁੱਕਾ ਹੈ ਪਰ ਮੇਰੀ ਲੜਕੀ ਦੀ ਮੌਤ ਦੇ ਦੋਸ਼ੀ ਸੁਰਜੀਤ ਸਿੰਘ ਨੂੰ ਅਜੇ ਤੱਕ ਯੂਨੀਵਰਸਿਟੀ ਪ੍ਰਸਾਸ਼ਨ ਨੇ ਚਾਰਜਸ਼ੀਟ ਹੀ ਕੀਤਾ ਹੈ। ਪੁਲਿਸ ਨੇ ਵੀ ਕੇਸ ਦਰਜ ਨਹੀਂ ਕੀਤਾ ਹੈ। ਇਸ ਢਿੱਲੀ ਕਾਰਗੁਜਾਰੀ ਤੋਂ ਸਿੱਧ ਹੁੰਦਾ ਹੈ ਕਿ ਯੂਨੀਵਰਸਿਟੀ ਪ੍ਰਸਾਸ਼ਨ ਸੁਰਜੀਤ ਸਿੰਘ ਨੂੰ ਬਚਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਲੰਮਾ ਸਮਾਂ ਲੰਘਾ ਇਨਸਾਫ ਦੀ ਲੜਾਈ ਨੂੰ ਕਮੋਜਰ ਕਰਨਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਪਿਛਲੇ ਦਿਨੀ ਕਮੇਟੀ ਵੱਲੋਂ ਪੇਸ਼ ਰਿਪੋਰਟ ਵਿੱਚ ਵੀ ਸਿੱਧ ਹੋ ਚੁੱਕਾ ਹੈ ਕਿ ਉਸ ਦੀ ਭਾਸ਼ਾ ਬਹੁਤ ਮਾੜੀ ਅਤੇ ਵਿਵਹਾਰ ਅਸ਼ਲੀਲ ਸੀ। ਇਸ ਦੇ ਵਿਵਹਾਰ ਕਰਕੇ ਮੇਰੀ ਲੜਕੀ ਮਾਨਸਿਕ ਪ੍ਰੇਸ਼ਾਨ ਰਹਿਣ ਲੱਗੀ ਅਤੇ ਉਸਦੀ 13,14 ਸਤੰਬਰ ਦੀ ਰਾਤ ਮੌਤ ਹੋ ਗਈ। ਜੇਕਰ ਇਸ ਸੰਬੰਧੀ ਯੂਨੀਵਰਸਿਟੀ ਅਤੇ ਸਿਵਲ ਪ੍ਰਸਾਸ਼ਨ ਕੋਈ ਸਖ਼ਤ ਕਾਰਵਾਈ ਨਹੀਂ ਕਰਦਾ ਤਾਂ ਮੈਂ ਡੀ.ਸੀ ਦਫ਼ਤਰ ਪਟਿਆਲਾ ਵਿਖੇ ਭੁੱਖ ਹੜਤਾਲ ਉੱਤੇ ਬੈਠਾਂਗਾ।

ਮੋਰਚੇ ਦੇ ਆਗੂਆਂ ਨੇ ਕਿਹਾ ਕਿ ਮਿਤੀ 18 ਸਤੰਬਰ ਨੂੰ ਡੀਸੀ ਅਤੇ ਐਸ.ਐਸ.ਪੀ ਪਟਿਆਲਾ ਨਾਲ ਹੋਈ ਮੀਟਿੰਗ ਵਿੱਚ 2 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਜਿਸ ਵਿੱਚ ਯੂਨੀਵਰਸਿਟੀ ਵੱਲੋਂ ਰਿਟਾਇਡ ਜੱਜ ਜਸਵਿੰਦਰ ਸਿੰਘ ਅਤੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਡਾ. ਹਰਸ਼ਿੰਦਰ ਕੌਰ ਨੂੰ ਨਿਯੁਕਤ ਕੀਤਾ ਗਿਆ ਸੀ। ਯੂਨੀਵਰਸਿਟੀ (Punjabi University) ਦੀਆਂ ਪੀੜਤ ਵਿਦਿਆਰਥਣਾਂ ਅਤੇ ਵਿਦਿਆਰਥੀ ਨੇ ਸੰਬੰਧਿਤ ਕਮੇਟੀ ਨੂੰ ਆਪਣੇ ਬਿਆਨ ਦਰਜ ਕਰਵਾਏ। ਬਿਆਨਾਂ ਤੋਂ ਬਾਅਦ ਰਿਪੋਰਟ ਤਿਆਰ ਕਰਨ ਸਮੇਂ ਡਾ. ਹਰਸ਼ਿੰਦਰ ਕੌਰ ਨੂੰ ਕਮੇਟੀ ਵਿੱਚ ਕੱਢ ਦਿੱਤਾ ਗਿਆ ਹੈ। ਬਿਆਨ ਦਰਜ ਕਰਵਾਉਣ ਵਾਲਿਆਂ ਵਿਦਿਆਰਥਣਾਂ ਅਤੇ ਵਿਦਿਆਰਥੀਆਂ ਨੂੰ ਡਰਾਇਆ ਧਮਾਕਿਆਂ ਜਾ ਰਿਹਾ ਹੈ, ਯੂਨੀਵਰਸਿਟੀ ਦੇ ਵਿਦਿਆਰਥੀਆਂ ਵਿੱਚ ਡਰ ਦਾ ਮਾਹੌਲ ਹੈ। ਹਰਸ਼ਿੰਦਰ ਕੌਰ ਉੱਪਰ ਵੀ ਪੰਜਾਬ ਦੇ ਵੱਡੇ ਸ਼ਾਇਰ ਅਤੇ ਲੇਖਕ ਦਬਾ ਪਾ ਕੇ ਦੋਸ਼ੀ ਨੂੰ ਬਚਾਉਣ ਵਿੱਚ ਲੱਗੇ ਹੋਏ ਹਨ।

ਮੋਰਚੇ ਦੇ ਆਗੂਆਂ ਨੇ ਕਿਹਾ 14 ਸਤੰਬਰ ਨੂੰ ਵਿਦਿਆਰਥਣਾਂ ਨੇ ਸੰਬੰਧਤ ਪ੍ਰੋਫੈਸਰ ਨੂੰ ਸਵਾਲ ਜਵਾਬ ਕਰਨੇ ਸ਼ੂਰੂ ਕਰ ਦਿੱਤੇ ਤਾਂ ਪ੍ਰੋ. ਸੁਰਜੀਤ ਅਤੇ ਉਸ ਦੇ ਸਾਥੀਆਂ ਨੇ ਵਿਦਿਆਰਥਣਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ ਜਿਸ ਦੀਆਂ ਵੀਡੀਓਜ਼ ਮੌਜੂਦ ਹਨ। ਉਲਟਾ ਉਹਨਾਂ ਵਿਦਿਆਰਥੀਆਂ ਉੱਤੇ ਝੂਠੇ ਪਰਚੇ ਦਰਜ਼ ਕਰਵਾ ਦਿੱਤੇ। ਜਿਹੜੇ ਇਸ ਘਟਨਾਕ੍ਰਮ ਸਮੇਂ ਮੌਜੂਦ ਹੀ ਨਹੀਂ ਸਨ। ਯੂਨੀਵਰਸਿਟੀ ਵਾਰ ਵਾਰ ਪ੍ਰਚਾਰ ਕੀਤਾ ਜਾ ਰਿਹਾ ਕਿ ਜਸ਼ਨਦੀਪ ਕੌਰ ਦੀ ਮੌਤ ਬਿਮਾਰੀ ਨਾਲ ਹੋਈ। ਜਦੋਂ ਕਿ ਉਸ ਦੀ ਮੌਤ ਯੂਨੀਵਰਸਿਟੀ ਪ੍ਰਸ਼ਾਸਨ ਦੀ ਅਣਗਿਹਲੀ ਅਤੇ ਕੁਤਾਹੀ ਕਾਰਨ ਹੋਈ। ਮੋਰਚੇ ਦੇ ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀ ਅਧਿਕਾਰੀਆਂ ਉਪਰ ਕਤਲ ਦਾ ਕੇਸ ਦਰਜ ਕੀਤਾ ਜਾਵੇ ਅਤੇ ਸਾਡੀ ਮਾਣਯੋਗ ਗਵਰਨਰ ਸਾਹਿਬ ਅਤੇ ਪੰਜਾਬ ਸਰਕਾਰ ਤੋਂ ਮੰਗ ਹੈ ਕਿ ਜਸ਼ਨਦੀਪ ਕੌਰ ਦੀ ਮੌਤ ਸੰਬੰਧੀ ਹਾਈ ਕੋਰਟ ਦੇ ਮੌਜੂਦਾ ਜੱਜਾਂ ਦੀ ਬੈਂਚ ਤੋਂ ਜਾਂਚ ਕਰਵਾਈ ਜਾ ਸਕੇ।