ਚੰਡੀਗੜ੍ਹ, 19 ਅਗਸਤ 2024: ਬੀਤੇ ਦਿਨ ਲੁਧਿਆਣਾ (Ludhiana) ਦੇ ਤਾਜਪੁਰ ਰੋਡ ‘ਤੇ ਇੱਕ ਨਾਲੇ ‘ਚ ਵਿਅਕਤੀ ਦੀ ਤੈਰਦੀ ਮ੍ਰਿਤਕ ਦੇਹ ਮਿਲਣ ਦਾ ਮਾਮਲਾ ਸਾਹਮਣੇ ਆਇਆ ਸੀ | ਲੁਧਿਆਣਾ ਪੁਲਿਸ ਨੇ ਇਸ ਮਾਮਲੇ ਨੂੰ ਸੁਲਝਾ ਲਈ ਹੈ ਅਤੇ ਦੋ ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ | ਮ੍ਰਿਤਕ ਦੀ ਪਛਾਣ ਸ਼ਾਲੂ ਵਜੋਂ ਹੋਈ ਹੈ ਜੋ ਕਿ ਆਟੋ ਰਿਕਸ਼ਾ ਚਾਲਕ ਸੀ। ਫੜੇ ਗਏ ਮੁਲਜ਼ਮਾਂ ਦੀ ਪਛਾਣ ਕੱਲੂ ਅਤੇ ਸੁਨੀਲ ਵਜੋਂ ਹੋਈ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਏ.ਡੀ.ਸੀ.ਪੀ.-4 ਪ੍ਰਭਜੋਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਨੂੰ 3 ਘੰਟਿਆਂ ‘ਚ ਸੁਲਝਾ ਲਿਆ ਹੈ।
ਪੁਲਿਸ (Ludhiana) ਨੂੰ ਦੱਸਿਆ ਕਿ ਇਨ੍ਹਾਂ ਦਾ ਸ਼ਾਲੂ ਨਾਲ ਪਹਿਲਾਂ ਵੀ ਪੈਸਿਆਂ ਦਾ ਲੈਣ-ਦੇਣ ਹੋਇਆ ਸੀ। ਇਸ ਰੰਜਿਸ਼ ਕਾਰਨ ਮੁਲਜ਼ਮਾਂ ਨੇ ਆਪਣੀ ਕਾਰ ਉਸ ਦੇ ਉੱਪਰ ਚੜ੍ਹਾ ਦਿੱਤੀ। ਜਦੋਂ ਸ਼ਾਲੂ ਦੀ ਮੌਤ ਨਹੀਂ ਹੋਈ ਤਾਂ ਉਸ ਦੇ ਮੂੰਹ ‘ਤੇ ਇੱਟਾਂ ਨਾਲ ਹਮਲਾ ਕਰ ਦਿੱਤਾ । ਬਾਅਦ ‘ਚ ਉਸ ਦੀ ਮ੍ਰਿਤਕ ਦੇਹ ਨੂੰ ਕਾਰ ‘ਚ ਲੱਦ ਕੇ ਨਾਲੇ ‘ਚ ਸੁੱਟ ਦਿੱਤੀ |