Jagraon

ਜਗਰਾਉਂ ਦੇ ਵਪਾਰੀ ਤੋਂ ਫਿਰੌਤੀ ਮੰਗਣ ਦਾ ਮਾਮਲਾ: ਪੁਲਿਸ ਨਾਲ ਹੋਇਆ ਸੀ ਐਨਕਾਊਂਟਰ, ਤਿੰਨ ਦੋਸ਼ੀ ਕਾਬੂ

ਜਗਰਾਉਂ, 31 ਜਨਵਰੀ 2023: ਜਗਰਾਉਂ (Jagraon) ਦੇ ਵਪਾਰੀ ਤੋਂ ਫਿਰੌਤੀ ਮੰਗਣ ਦੇ ਮਾਮਲੇ ਨੂੰ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ ਬੜੀ ਹੀ ਸੂਝ ਬੂਝ ਨਾਲ ਸੁਲਝਾਉਂਦਿਆਂ ਕੜੀ ਨਾ ਕੜੀ ਜੋੜਦਿਆਂ ਹੋਇਆਂ ਜਗਰਾਉਂ ਦੇ ਵਪਾਰੀ ਤੋਂ ਫਿਰੌਤੀ ਲੈਣ ਆਏ ਦੋਸ਼ੀ ਜਗਤਾਰ ਸਿੰਘ ਉਰਫ ਜਗ੍ਹਾ ਅਤੇ ਉਸਦੇ ਦੋ ਹੋਰ ਸਾਥੀ ਅਮਨਦੀਪ ਸਿੰਘ ਅਮਨਾ ਅਤੇ ਸੁਖਵਿੰਦਰ ਸਿੰਘ ਉਰਫ ਸੁੱਖਾ ਨੂੰ ਵੀ ਗ੍ਰਿਫਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਗਈ ਹੈ।

ਇਸ ਪੂਰੇ ਮਾਮਲੇ ਸੰਬੰਧੀ ਜਾਣਕਾਰੀ ਸਾਂਝਾ ਕਰਦਿਆਂ ਪ੍ਰੈਸ ਵਾਰਤਾ ਦੌਰਾਨ ਐਸਐਸਪੀ ਹਰਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਲੁਧਿਆਣਾ ਦਿਹਾਤੀ ਪੁਲਿਸ ਵੱਲੋਂ 26 ਜਨਵਰੀ ਨੂੰ ਮਿਲੀ ਜਾਣਕਾਰੀ ਦੇ ਅਧਾਰ ਤੇ ਟ੍ਰੈਪ ਲਗਾ ਕੇ ਜਗਰਾਉਂ ਦੇ ਵਪਾਰੀ ਤੋਂ ਫਿਰੌਤੀ ਦੀ ਰਕਮ ਲੈਣ ਆਏ ਜਗਤਾਰ ਸਿੰਘ ਜਗ੍ਹਾ ਜੋ ਕਿ ਆਪਣੇ ਸਾਥੀ ਨਾਲ ਮੋਟਰਸਾਈਕਲ ਤੇ ਵਪਾਰੀ ਕੋਲੋਂ ਫਿਰੌਤੀ ਦੀ ਰਕਮ ਲੈਣ ਆਇਆ ਸੀ ਇਸੇ ਦੌਰਾਨ ਫਿਰੌਤੀ ਦੀ ਰਕਮ ਲੈਣ ਆਏ ਦੋਸ਼ੀਆਂ ਦੀ ਪਹਿਲਾਂ ਹੀ ਜਾਲ ਵਿਛਾਈ ਬੈਠੀ ਪੁਲਿਸ ਨਾਲ ਮੁੱਠਭੇੜ ਹੋ ਗਈ ਅਤੇ ਇਸ ਮੁੱਠਭੇੜ ਦੌਰਾਨ ਜਗਤਾਰ ਸਿੰਘ ਜੱਗਾ ਦੇ ਗੋਲੀ ਲੱਗ ਕਾਰਨ ਉਸ ਨੂੰ ਪੁਲਿਸ ਵੱਲੋਂ ਮੌਕੇ ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ ਜਦਕਿ ਉਸਦਾ ਦੂਸਰਾ ਮੋਟਰਸਾਈਕਲ ਸਵਾਰ ਸਾਥੀ ਮੌਕੇ ਤੋਂ ਫਰਾਰ ਹੋਣ ਵਿੱਚ ਸਫ਼ਲ ਰਿਹਾ ।

ਐਸ ਐਸ ਪੀ ਹਰਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਪੁਲਿਸ ਵੱਲੋਂ ਫਿਰੌਤੀ ਦੀ ਇਸ ਮਾਮਲੇ ਵਿੱਚ ਥਾਣਾ ਸਦਰ ਜਗਰਾਉਂ ਵਿਖੇ ਮੁਕੱਦਮਾ ਨੰਬਰ 16 ਮਿਤੀ 26 ਜਨਵਰੀ ਨੂੰ ਦਰਜ ਕੀਤਾ ਗਿਆ ਸੀ ਅਤੇ ਫੜੇ ਗਏ ਦੋਸ਼ੀ ਜਗਤਾਰ ਸਿੰਘ ਉਰਫ ਜੱਗਾ ਤੋਂ ਪੁੱਛਗਿਛ ਤੋਂ ਬਾਅਦ ਫਿਰੌਤੀ ਦੀ ਇਸ ਮਾਮਲੇ ਵਿੱਚ ਉਸਦੇ ਦੂਸਰੇ ਸਾਥੀਆਂ ਅਮਨਦੀਪ ਸਿੰਘ ਅਮਨਾ ਅਤੇ ਸੁਖਵਿੰਦਰ ਸਿੰਘ ਉਰਫ ਸੁਖਾ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ ਅਤੇ ਸ਼ੁਰੂਆਤੀ ਪੁੱਛਗਿੱਛ ਦੌਰਾਨ ਜੋ ਜਾਣਕਾਰੀ ਸਾਹਮਣੇ ਆਈ ਹੈ ਉਸ ਮੁਤਾਬਕ ਜਗਰਾਉਂ (Jagraon) ਦੇ ਵਪਾਰੀ ਤੋਂ ਕੈਨੇਡਾ ਵਿਚ ਰਹਿੰਦੇ ਗੈਂਗਸਟਰ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡਾਲਾ ਦੇ ਨਾਂ ਤੇ ਮਨੀਲਾ ਰਹਿੰਦੇ ਉਸ ਦੇ ਸਾਥੀ ਅਮਰੀਕ ਸਿੰਘ , ਮਨਪ੍ਰੀਤ ਸਿੰਘ ਉਰਫ ਪੀਤਾ ਅਤੇ ਅੰਮ੍ਰਿਤਪਾਲ ਸਿੰਘ ਉਰਫ ਐਮੀ ਨਾਮਕ ਵਿਅਕਤੀਆਂ ਵੱਲੋਂ ਮੰਗੀ ਗਈ ਹੈ।

ਜਿਸ ਦੇ ਅਧਾਰ ਤੇ ਪੁਲਿਸ ਵੱਲੋਂ ਇਹਨਾ ਤਿੰਨਾ ਦੋਸ਼ੀਆਂ ਨੂੰ ਵੀ ਇਸ ਮਾਮਲੇ ਵਿਚ ਨਾਮਜ਼ਦ ਕੀਤਾ ਗਿਆ ਹੈ। ਐਸਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਮੁੱਢਲੀ ਤਬਦੀਲੀ ਦੌਰਾਨ ਸਾਹਮਣੇ ਆਇਆ ਹੈ ਕਿ ਜਗਤਾਰ ਸਿੰਘ ਉਰਫ ਜਗਾ ਦੇ ਤਾਰ ਮਨੀਲਾ ਰਹਿੰਦੇ ਨਾਮਜ਼ਦ ਦੋਸ਼ੀਆਂ ਦੇ ਨਾਲ ਜੁੜੇ ਹੋਏ ਹਨ ਅਤੇ ਉਹ ਇਹਨਾਂ ਦੇ ਕਹਿਣ ਤੇ ਹੀ ਜਗਰਾਉਂ ਦੇ ਵਪਾਰੀ ਤੋਂ ਫਿਰੌਤੀ ਦੀ ਰਕਮ ਲੈਣ ਆਇਆ ਸੀ। ਉਨ੍ਹਾਂ ਹੋਰ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਫੜਕੇ ਤਿੰਨਾਂ ਦੋਸ਼ੀਆਂ ਨੂੰ ਅੱਜ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਜਾਏਗਾ ਅਤੇ ਪੁਲੀਸ ਰਿਮਾਂਡ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

ਗੈਂਗਸਟਰ ਅਰਸ਼ ਡਾਲਾ ਦੇ ਖ਼ਿਲਾਫ਼ ਰੈਡ ਕਰੋਸ ਨੋਟਿਸ ਕੱਢੇਗੀ ਦਿਹਾਤੀ ਪੁਲਿਸ (ਐਸ ਐਸ ਪੀ ਹਰਜੀਤ ਸਿੰਘ) ਫਿਰੌਤੀਆਂ ਤੇ ਕਤਲ ਦੇ ਕਈ ਮਾਮਲਿਆਂ ਵਿੱਚ ਨਾਮਜ਼ਦ ਦੋਸ਼ੀ ਗੈਂਗਸਟਰ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡਾਲਾ ਦੇ ਖਿਲਾਫ ਜਲਦੀ ਹੀ ਲੁਧਿਆਣਾ ਦਿਹਾਤੀ ਪੁਲਿਸ ਰੈਡ ਕਰੋਸ ਨੋਟਿਸ ਜਾਰੀ ਕਰਨ ਜਾ ਰਹੀ ਹੈ ਇਸ ਸਬੰਧੀ ਜਾਣਕਾਰੀ ਦਿੰਦਿਆ ਐਸ ਐਸਪੀ ਹਰਜੀਤ ਸਿੰਘ ਨੇ ਦੱਸਿਆ ਕਿ ਫਿਰੌਤੀਆਂ ਤੇ ਕਤਲ ਦੇ ਮਾਮਲੇ ਵਿਚ ਨਾਮਜ਼ਦ ਦੋਸ਼ੀ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡਾਲਾ ਦੇ ਖ਼ਿਲਾਫ਼ ਲੁਧਿਆਣਾ ਦਿਹਾਤੀ ਪੁਲਿਸ ਸਖ਼ਤ ਐਕਸ਼ਨ ਲੈਂਦੀ ਹੋਈ ਰੈਡ ਕਰੋਸ ਨੋਟਿਸ ਜਾਰੀ ਕਰਨ ਦੇ ਨਾਲ-ਨਾਲ ਗੈਂਗਸਟਰ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡਾਲਾ ਦੀ ਦੀ ਜਾਇਦਾਦ ਅਤੇ ਉਸ ਦੇ ਰਿਸ਼ਤੇਦਾਰਾਂ ਦੀ ਜਾਇਦਾਤ ਜਬਤ ਕਰਨ ਦੀ ਕਾਰਵਾਈ ਵੀ ਕਰਨ ਜਾ ਰਹੀ ਹੈ।

Scroll to Top