CM Siddaramaiah

ਕਰਨਾਟਕ ਦੇ CM ਸਿੱਧਰਮਈਆ ਖ਼ਿਲਾਫ ਚੱਲੇਗਾ ਮੁਕੱਦਮਾ, ਹਾਈ ਕੋਰਟ ਨੇ ਦਿੱਤੀ ਮਨਜ਼ੂਰੀ

ਚੰਡੀਗੜ੍ਹ, 24 ਸਤੰਬਰ 2024: ਕਰਨਾਟਕ ਹਾਈ ਕੋਰਟ ਨੇ ਮੈਸੂਰ ਸ਼ਹਿਰੀ ਵਿਕਾਸ ਅਥਾਰਟੀ ਮਾਮਲੇ ‘ਚ ਮੁੱਖ ਮੰਤਰੀ ਸਿੱਧਰਮਈਆ (CM Siddaramaiah) ਨੂੰ ਵੱਡਾ ਝਟਕ ਦਿੱਤਾ ਹੈ | ਹਾਈ ਕੋਰਟ ਨੇ ਸੀਐਮ ਸਿੱਧਰਮਈਆ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹਾਈਕੋਰਟ ਨੇ ਸੁਣਵਾਈ ਦੌਰਾਨ ਕਿਹਾ ਕਿ ਪਟੀਸ਼ਨ ‘ਚ ਦੱਸੇ ਗਏ ਤੱਥਾਂ ਦੀ ਜਾਂਚ ਕਰਨ ਦੀ ਲੋੜ ਹੈ।

ਜਿਕਰਯੋਗ ਹੈ ਕਿ ਹਾਈ ਕੋਰਟ ਨੇ 12 ਸਤੰਬਰ ਨੂੰ ਮਾਮਲੇ ਦੀ ਸੁਣਵਾਈ ਪੂਰੀ ਕਰਨ ਤੋਂ ਬਾਅਦ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਪਟੀਸ਼ਨ ‘ਚ ਸਿੱਧਰਮਈਆ ਨੇ ਮੈਸੂਰ ਅਰਬਨ ਡਿਵੈਲਪਮੈਂਟ ਅਥਾਰਟੀ (MUDA) ਮਾਮਲੇ ‘ਚ ਆਪਣੇ ਖਿਲਾਫ ਜਾਂਚ ਲਈ ਰਾਜਪਾਲ ਥਾਵਰਚੰਦ ਗਹਿਲੋਤ ਵੱਲੋਂ ਦਿੱਤੀ ਗਈ ਮਨਜ਼ੂਰੀ ਨੂੰ ਚੁਣੌਤੀ ਦਿੱਤੀ ਸੀ।

ਅੱਜ ਮੈਸੂਰ ਅਰਬਨ ਡਿਵੈਲਪਮੈਂਟ ਅਥਾਰਟੀ ਮਾਮਲੇ ‘ਤੇ ਆਪਣਾ ਫੈਸਲਾ ਸੁਣਾਉਂਦੇ ਹੋਏ ਹਾਈਕੋਰਟ ਨੇ ਕਿਹਾ ਕਿ ਰਾਜਪਾਲ ਕਾਨੂੰਨ ਦੇ ਮੁਤਾਬਕ ਇਸ ਮਾਮਲੇ ਦੀ ਸੁਣਵਾਈ ਕਰ ਸਕਦੇ ਹਨ।ਜਸਟਿਸ ਐਮ ਨਾਗਪ੍ਰਸੰਨਾ ਦੀ ਬੈਂਚ ਨੇ ਕਿਹਾ ਕਿ ਰਾਜਪਾਲ “ਸੁਤੰਤਰ ਫੈਸਲਾ” ਲੈ ਸਕਦਾ ਹੈ | ਇਸ ਲਈ, ਜਿੱਥੋਂ ਤੱਕ ਮੁੱਖ ਮੰਤਰੀ ਵਿਰੁੱਧ ਮੁਕੱਦਮਾ ਚਲਾਉਣ ਦਾ ਸਵਾਲ ਹੈ, ਰਾਜਪਾਲ ਦੀ ਕਾਰਵਾਈ ‘ਚ ਕੋਈ ਖਾਮੀ ਨਹੀਂ ਹੈ।

Read More:  Recharge Plan: BSNL ਲੈ ਕੇ ਆਇਆ ਇਹ BEST ਰੀਚਾਰਜ ਪਲਾਨ, 52 ਦਿਨਾਂ ਦੀ ਹੋਵੇਗੀ ਵੈਧਤਾ

ਇਸ ਤੋਂ ਪਹਿਲਾਂ ਸੁਪਰੀਮ ਕੋਰਟ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਸਮੇਤ ਕਈ ਸੀਨੀਅਰ ਵਕੀਲਾਂ ਨੇ ਸਿੱਧਰਮਈਆ ਦੀ ਤਰਫੋਂ ਦਲੀਲਾਂ ਪੇਸ਼ ਕੀਤੀਆਂ ਸਨ। ਜਦੋਂ ਕਿ ਰਾਜਪਾਲ ਥਾਵਰ ਚੰਦ ਗਹਿਲੋਤ ਦੀ ਤਰਫੋਂ ਸਾਲਿਸਟਰ ਜਨਰਲ ਤੁਸ਼ਾਰ ਮਹਿਤਾ ਪੇਸ਼ ਹੋਏ। ਇਸ ਤੋਂ ਇਲਾਵਾ ਸ਼ਿਕਾਇਤਕਰਤਾਵਾਂ ਦੇ ਵਕੀਲ ਸਨੇਹਮਈ ਕ੍ਰਿਸ਼ਨਾ ਅਤੇ ਟੀਜੇ ਅਬਰਾਹਮ ਨੇ ਵੀ ਆਪਣੀਆਂ ਦਲੀਲਾਂ ਪੇਸ਼ ਕੀਤੀਆਂ।

ਕੀ ਹੈ ਪੂਰਾ ਮਾਮਲਾ ?

ਦਰਅਸਲ, ਰਾਜਪਾਲ ਥਾਵਰਚੰਦ ਗਹਿਲੋਤ ਨੇ ਕਰਨਾਟਕ ‘ਚ ਕਥਿਤ ਜ਼ਮੀਨ ਅਲਾਟਮੈਂਟ ਘਪਲੇ ‘ਚ ਸੀਐਮ ਸਿੱਧਰਮਈਆ (CM Siddaramaiah)  ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਇਸਦੇ ਨਾਲ ਹੀ ਜਾਂਚ ਸ਼ੁਰੂ ਕਰਨ ਅਤੇ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਦਿੱਤੀ। ਸੀਐਮ ਸਿਧਾਰਮਈਆ ਨੇ ਰਾਜਪਾਲ ਦੇ ਹੁਕਮਾਂ ਨੂੰ ਹਾਈ ਕੋਰਟ ‘ਚ ਚੁਣੌਤੀ ਦਿੱਤੀ ਹੈ। ਹਾਈਕੋਰਟ ਨੇ ਸੁਣਵਾਈ 31 ਅਗਸਤ ਤੱਕ ਟਾਲ ਦਿੱਤੀ ਹੈ। ਅਦਾਲਤ ਨੇ 19 ਅਗਸਤ ਦਾ ਅੰਤਰਿਮ ਹੁਕਮ ਵੀ ਵਧਾ ਦਿੱਤਾ ਹੈ। ਇਸ ‘ਚ ਹਾਈ ਕੋਰਟ ਨੇ ਸਪੈਸ਼ਲ ਐਮਪੀ ਐਮਐਲਏ ਕੋਰਟ ਨੂੰ ਸੀਐਮ ਸਿੱਧਰਮਈਆ ਖ਼ਿਲਾਫ਼ ਸ਼ਿਕਾਇਤਾਂ ਦੀ ਸੁਣਵਾਈ ਅਗਲੀ ਕਾਰਵਾਈ ਤੱਕ ਟਾਲਣ ਲਈ ਕਿਹਾ ਸੀ।

ਦੂਜੇ ਪਾਸੇ ਕਾਂਗਰਸ ਨੇ ਰਾਜਪਾਲ ‘ਤੇ ਪੱਖਪਾਤੀ ਵਤੀਰੇ ਦਾ ਦੋਸ਼ ਲਾਉਂਦਿਆਂ ਕਿਹਾ ਸੀ ਕਿ ਰਾਜਪਾਲ ਦੇ ਸਾਹਮਣੇ ਕਈ ਹੋਰ ਮਾਮਲੇ ਵੀ ਵਿਚਾਰ ਅਧੀਨ ਹਨ, ਪਰ ਉਨ੍ਹਾਂ ਨੇ ਉਨ੍ਹਾਂ ‘ਤੇ ਕੋਈ ਫੈਸਲਾ ਨਹੀਂ ਲਿਆ ਹੈ। ਇਸ ਦੌਰਾਨ ਰਾਜਪਾਲ ਗਹਿਲੋਤ ਨੇ ਪਿਛਲੇ ਹਫ਼ਤੇ ਰਾਜ ਦੀ ਮੁੱਖ ਸਕੱਤਰ ਸ਼ਾਲਿਨੀ ਰਜਨੀਸ਼ ਤੋਂ ਕਥਿਤ MUDA ਘਪਲੇ ਬਾਰੇ ਦਸਤਾਵੇਜ਼ਾਂ ਸਮੇਤ ਵਿਸਤ੍ਰਿਤ ਰਿਪੋਰਟ ਮੰਗੀ ਸੀ।

Scroll to Top