July 8, 2024 12:18 am
PSTET

PSTET ਦੇ ਪੇਪਰ ‘ਚ ਹੋਈਆਂ ਲਾਪਰਵਾਹੀਆਂ-ਗੜਬੜੀਆਂ ਬਰਦਾਸ਼ਤ ਨਹੀਂ: CM ਭਗਵੰਤ ਮਾਨ

ਚੰਡੀਗੜ੍ਹ, 13 ਮਾਰਚ 2023: ਬੀਤੇ ਦਿਨ ਪੰਜਾਬ ਭਰ ਵਿਚ ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ (PSTET) ਦੀ ਪ੍ਰੀਖਿਆ ਵਿੱਚ ਵੱਡੀ ਅਣਗਹਿਲੀ ਦੇਖਣ ਨੂੰ ਮਿਲੀ । ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਲਿਖਿਆ ਕਿ ਪੇਪਰ ਲੀਕ..ਮਤਲਬ ਲੱਖਾਂ ਵਿਦਿਆਰਥੀਆਂ ਦੇ ਭਵਿੱਖ ਨਾਲ ਧੋਖਾ ਹੈ, ਜਿਸ ਨਾਲ ਨੌਜਵਾਨਾਂ ਦੇ ਸੁਪਨੇ ਟੁੱਟ ਜਾਂਦੇ ਹਨ |

ਮੁੱਖ ਮੰਤਰੀ ਨੇ ਕਿਹਾ ਕਿ ਸਾਡੀ ਸਰਕਾਰ ਪੰਜਾਬ ਦੇ ਨੌਜਵਾਨਾਂ ਦੇ ਸੁਪਨਿਆਂ ਅਤੇ ਉਮੀਦਾਂ ਦੀ ਸਰਕਾਰ ਹੈ | ਪੰਜਾਬ ਦੇ TET ਦੇ ਪੇਪਰ ‘ਚ ਹੋਈਆਂ ਲਾਪਰਵਾਹੀਆਂ-ਗੜਬੜੀਆਂ ਬਰਦਾਸ਼ਤ ਨਹੀਂ…ਮੇਰੇ ਵੱਲੋਂ ਪੁਲਿਸ ਨੂੰ ਤੁਰੰਤ ਦੋਸ਼ੀਆਂ ਦੀ ਗਿੑਫਤਾਰੀ ਦੇ ਨਿਰਦੇਸ਼ ਦਿੱਤੇ ਗਏ ਹਨ | ਸਿੱਖਿਆ ਮੰਤਰੀ ਹਰਜੋਤ ਬੈਂਸ ਨੇ PSTET ਪੇਪਰ ਵਿੱਚ ਉੱਤਰ ਲੀਕ ਮਾਮਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਉੱਚ ਪੱਧਰੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ ।