ਕਾਰ ਨਹਿਰ 'ਚ ਡਿੱਗੀ

ਜਨਮ ਦਿਨ ਪਾਰਟੀ ਤੋਂ ਵਾਪਸ ਆ ਰਹੇ ਚਾਰ ਦੋਸਤਾਂ ਦੀ ਕਾਰ ਨਹਿਰ ‘ਚ ਡਿੱਗੀ, 2 ਨੌਜਵਾਨ ਪਾਣੀ ‘ਚ ਰੁੜ੍ਹੇ

ਚੰਡੀਗ੍ਹੜ 06 ਜਨਵਰੀ 2023: ਪੰਜਾਬ ‘ਚ ਲੁਧਿਆਣਾ ਦੇ ਜਗਰਾਓਂ ‘ਚ ਜਨਮ ਦਿਨ ਪਾਰਟੀ ਤੋਂ ਵਾਪਸ ਆ ਰਹੇ ਦੋਸਤਾਂ ਦੀ ਕਾਰ ਨਹਿਰ ‘ਚ ਡਿੱਗ ਗਈ। ਸਥਾਨਕ ਲੋਕਾਂ ਨੇ ਸਖ਼ਤ ਮੁਸ਼ੱਕਤ ਤੋਂ ਬਾਅਦ ਹਾਦਸੇ ਵਿੱਚ ਕਾਰ ਵਿੱਚ ਸਵਾਰ ਦੋ ਦੋਸਤਾਂ ਦੀ ਜਾਨ ਬਚਾਈ ਲਈ, ਬਚਾਏ ਗਏ ਨੌਜਵਾਨਾਂ ਦੀ ਪਛਾਣ ਇਕਬਾਲ ਅਤੇ ਮਨਜਿੰਦਰ ਵਜੋਂ ਹੋਈ ਹੈ | ਪਰ ਦੋ ਨੌਜਵਾਨ ਅਜੇ ਵੀ ਲਾਪਤਾ ਹਨ, ਜਿਹਨਾਂ ਦੀ ਭਾਲ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਜਨਮ ਦਿਨ ਵਾਲਾ ਵਿਅਕਤੀ ਅਤੇ ਉਸ ਦਾ ਦੋਸਤ ਸਾਹਮਣੇ ਵਾਲੀ ਸੀਟ ‘ਤੇ ਬੈਠੇ ਸਨ ਜੋ ਪਾਣੀ ‘ਚ ਰੁੜ੍ਹ ਗਏ।

ਇਸ ਹਾਦਸੇ ਦਾ ਪਤਾ ਲੱਗਦਿਆਂ ਹੀ ਪਿੰਡ ਦੇ ਲੋਕ ਇਕੱਠੇ ਹੋ ਗਏ। ਇਸ ਘਟਨਾ ਦਾ ਐਲਾਨ ਪਿੰਡ ਦੇ ਗੁਰਦੁਆਰਾ ਸਾਹਿਬ ਤੋਂ ਵੀ ਕੀਤਾ ਗਿਆ। ਪਿੰਡ ਵਾਸੀਆਂ ਨੇ ਬਚਾਅ ਕਰਦੇ ਹੋਏ ਦੋ ਨੌਜਵਾਨਾਂ ਨੂੰ ਸੁਰੱਖਿਅਤ ਨਹਿਰ ‘ਚੋਂ ਬਾਹਰ ਕੱਢ ਲਿਆ। ਜਦੋਂ ਕਿ ਦੇਰ ਰਾਤ ਤੱਕ ਕਈ ਕੋਸ਼ਿਸ਼ਾਂ ਦੇ ਬਾਵਜੂਦ ਬਾਕੀ ਦੋ ਨੌਜਵਾਨਾਂ ਇਕਬਾਲ ਅਤੇ ਮਨਜਿੰਦਰ ਦਾ ਬਚਾਅ ਹੋ ਗਿਆ।

Scroll to Top