Priyavarat

ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਮੁਲਜ਼ਮ ਪ੍ਰਿਆਵਰਤ ਦੇ ਭਰਾ ਦੀ ਪੁਲਿਸ ਮੁਕਾਬਲੇ ਮੌਤ

ਚੰਡੀਗੜ੍ਹ, 08 ਜੁਲਾਈ 2023: ਪਾਣੀਪਤ ਵਿੱਚ ਬੀਤੀ ਰਾਤ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਮੁਕਾਬਲੇ ਦੀ ਖ਼ਬਰ ਹੈ | ਸਮਾਲਖਾ ਕਸਬੇ ਦੇ ਪਿੰਡ ਢੋਡਪੁਰ ਨੇੜੇ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਦੇ ਮੁਲਜ਼ਮ ਪ੍ਰਿਆਵਰਤ (Priyavrat Fauji)  ਦਾ ਛੋਟਾ ਭਰਾ ਰਾਕੇਸ਼ ਉਰਫ ਰਾਕਾ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ। , ਜਦਕਿ ਇਕ ਹੋਰ ਬਦਮਾਸ਼ ਗੋਲੀ ਲੱਗਣ ਨਾਲ ਜ਼ਖਮੀ ਹੋ ਗਿਆ।

ਜਾਣਕਾਰੀ ਮੁਤਾਬਕ ਸੀਆਈਏ-ਟੂ ਪਾਣੀਪਤ ਦੇ ਇੰਚਾਰਜ ਵਰਿੰਦਰ ਕੁਮਾਰ ਸ਼ੁੱਕਰਵਾਰ ਰਾਤ ਕਰੀਬ 8 ਵਜੇ ਟੀਮ ਨਾਲ ਗਸ਼ਤ ‘ਤੇ ਸਨ। ਫਿਰ ਉਸ ਨੂੰ ਸੂਚਨਾ ਮਿਲੀ ਕਿ ਕੁਝ ਸ਼ੱਕੀ ਵਿਅਕਤੀ ਇਕ ਵਾਹਨ ਵਿਚ ਪਾਣੀਪਤ ਵੱਲ ਆ ਰਹੇ ਹਨ। ਬਦਮਾਸ਼ ਬਿਨਾਂ ਨੰਬਰ ਪਲੇਟ ਵਾਲੀ ਸਿਲਵਰ ਗੱਡੀ ‘ਚ ਸਵਾਰ ਸਨ। ਸੂਚਨਾ ਮਿਲਣ ’ਤੇ ਪੁਲਿਸ ਟੀਮ ਨੇ ਮੁਲਜ਼ਮਾਂ ਦਾ ਪਿੱਛਾ ਕੀਤਾ। ਜਿਵੇਂ ਹੀ ਉਹ ਢੋਡਪੁਰ ਮੋਡ ਨੇੜੇ ਪਹੁੰਚੇ ਤਾਂ ਬਦਮਾਸ਼ਾਂ ਨੇ ਪੁਲਿਸ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਬਦਮਾਸ਼ਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਪਰ ਬਦਮਾਸ਼ ਗੋਲੀਬਾਰੀ ਕਰਦੇ ਰਹੇ।

ਪੁਲਿਸ ਵੱਲੋਂ ਕੀਤੀ ਜਵਾਬੀ ਗੋਲੀਬਾਰੀ ਵਿੱਚ ਦੋ ਬਦਮਾਸ਼ਾਂ ਨੂੰ ਗੋਲੀ ਲੱਗੀ, ਜਦਕਿ ਤੀਜਾ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਦੋਵਾਂ ਬਦਮਾਸ਼ਾਂ ਨੂੰ ਸਿਵਲ ਹਸਪਤਾਲ ਲੈ ਗਈ, ਜਿੱਥੇ ਚੈੱਕਅਪ ਤੋਂ ਬਾਅਦ ਇਕ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਜਦਕਿ ਦੂਜੇ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਰੋਹਤਕ ਪੀ.ਜੀ.ਆਈ. ਰੈਫਰ ਕੀਤਾ ਗਿਆ ਹੈ |

ਮ੍ਰਿਤਕ ਦੀ ਪਛਾਣ 32 ਸਾਲਾ ਰਾਕੇਸ਼ ਉਰਫ਼ ਰਾਕਾ ਵਾਸੀ ਸਿਸਾਨਾ ਸੋਨੀਪਤ ਵਜੋਂ ਹੋਈ ਹੈ। ਰਾਕੇਸ਼ ਉਰਫ ਰਾਕਾ ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਪ੍ਰਿਆਵਰਤ ਫੌਜੀ ਦਾ ਭਰਾ ਸੀ। ਜ਼ਖਮੀ ਦੀ ਪਛਾਣ ਪ੍ਰਵੀਨ ਉਰਫ ਸੋਨੂੰ ਜਾਟ ਵਾਸੀ ਹਰੀ ਨਗਰ, ਪਾਣੀਪਤ ਵਜੋਂ ਹੋਈ ਹੈ। ਸੋਨੂੰ ਦੀ ਲੱਤ ਵਿੱਚ ਗੋਲੀ ਲੱਗੀ ਹੈ। ਪੁਲਿਸ ਸੁਪਰਡੈਂਟ ਅਜੀਤ ਸਿੰਘ ਸ਼ੇਖਾਵਤ ਰਾਤ ਕਰੀਬ 11 ਵਜੇ ਸਿਵਲ ਹਸਪਤਾਲ ਪੁੱਜੇ ਅਤੇ ਮਾਮਲੇ ਦੀ ਜਾਂਚ ਕੀਤੀ। ਪੁਲਿਸ ਮੁਤਾਬਕ ਬਦਮਾਸ਼ ਜਬਰੀ ਵਸੂਲੀ ਅਤੇ ਕੇਸ ਵਿੱਚ ਸ਼ਾਮਲ ਸਨ |

Scroll to Top