ਚੰਡੀਗੜ੍ਹ,5 ਅਗਸਤ 2021 :ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਪੁਰਸ਼ ਹਾਕੀ ਟੀਮ ਨੂੰ ਕਾਂਸੀ ਦਾ ਤਮਗਾ ਜਿੱਤਣ ਤੇ ਵਧਾਈ ਦਿੱਤੀ ਹੈ | ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰਕੇ ਕਿਹਾ ਕਿ ਭਾਰਤੀ ਪੁਰਸ਼ ਹਾਕੀ ਟੀਮ ਨੇ ਜਰਮਨੀ ਟੀਮ ਨੂੰ ਹਰਾ ਕੇ ਕਾਂਸੀ ਦਾ ਤਮਗਾ ਹਾਸਿਲ ਕਰਕੇ ਦੇਸ਼ ਦਾ ਮਾਣ ਵਧਾ ਕੇ ਇਤਿਹਾਸ ਸਿਰਜਿਆ ਹੈ |ਨਾਲ ਹੀ ਉਹਨਾਂ ਲਿਖਿਆ 41 ਸਾਲਾਂ ਬਾਅਦ ਭਾਰਤ ਨੇ ਕਾਂਸੀ ਦਾ ਤਮਗਾ ਜਿੱਤਿਆ ਹੈ ,ਇਸ ਲਈ ਕਾਂਸੀ ਦਾ ਤਮਗਾ ਸਾਡੇ ਲਈ ਸੋਨੇ ਦੇ ਤਮਗੇ ਬਰਾਬਰ ਹੈ |ਮੁੱਖ ਮੰਤਰੀ ਨੇ ਖਿਡਾਰੀਆਂ ਦੇ ਨਾਲ-ਨਾਲ ਉਹਨਾਂ ਦੇ ਕੋਚਾਂ ਨੂੰ ਵੀ ਵਧਾਈ ਦਿੱਤੀ ਹੈ |
ਫਰਵਰੀ 22, 2025 4:28 ਪੂਃ ਦੁਃ