July 4, 2024 9:42 pm
Derabassi

ਡੇਰਾਬੱਸੀ ਲਾਗੇ ਮੁਬਾਰਕਪੁਰ ‘ਚ ਘੱਗਰ ਦਰਿਆ ਦੇ ਤੇਜ਼ ਵਹਾਅ ‘ਚ ਰੁੜ੍ਹਿਆ ਪੁੱਲ

ਚੰਡੀਗੜ੍ਹ, 16 ਅਗਸਤ 2023: ਪੰਜਾਬ ਵਿੱਚ ਇਕ ਵਾਰ ਫਿਰ ਤੋਂ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਹੈ | ਭਾਰੀ ਮੀਂਹ ਕਾਰਨ ਘੱਗਰ ਦਰਿਆ ਨੇ ਭਿਆਨਕ ਰੂਪ ਧਾਰਨ ਕਰ ਲਿਆ ਹੈ | ਡੇਰਾਬੱਸੀ (Derabassi) ਲਾਗੇ ਮੁਬਾਰਕਪੁਰ ‘ਚ ਘੱਗਰ ਦੇ ਤੇਜ਼ ਵਹਾਅ ਵਿੱਚ ਇੱਕ ਪੁੱਲ ਰੁੜ੍ਹ ਗਿਆ | ਜਿਸਦੇ ਚੱਲਦੇ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ | ਇਸਦੇ ਨਾਲ ਹੀ ਪ੍ਰਸ਼ਾਸਨ ਕਈ ਹੜ੍ਹ ਦੇ ਖ਼ਤਰੇ ਦੇ ਚੱਲਦੇ ਕਈ ਪਿੰਡਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ |