Amarnath

ਅਮਰਨਾਥ ਯਾਤਰਾ ਤੋਂ ਆ ਰਹੀ ਬੱਸ ਦੀਆਂ ਬ੍ਰੇਕਾਂ ਹੋਈਆਂ ਫੇਲ, ਫੌਜ ਦੇ ਜਵਾਨਾਂ ਨੇ ਬਚਾਈ ਯਾਤਰੀਆਂ ਦੀ ਜਾਨ

ਚੰਡੀਗੜ੍ਹ, 03 ਜੁਲਾਈ 2024: ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਦੇ ਅਧੀਨ ਪੈਂਦੇ ਬਨਿਹਾਲ ‘ਚ ਇੱਕ ਯਾਤਰੀ ਬੱਸ ਦੀਆਂ ਬ੍ਰੇਕਾਂ ਫੇਲ ਹੋ ਗਈਆਂ | ਇਹ ਬੱਸ ਅਮਰਨਾਥ ਯਾਤਰਾ (Amarnath Yatra) ਤੋਂ ਪੰਜਾਬ ਵੱਲ ਆ ਰਹੀ ਸੀ | ਦੱਸਿਆ ਜਾ ਰਿਹਾ ਹੈ ਕਿ ਨਿਹਾਲ ਵਿਖੇ NH-44 ‘ਤੇ ਬੱਸ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ, ਜਿਸ ‘ਚ 45 ਯਾਤਰੀ ਸਵਾਰ ਸਨ, ਰਸਤੇ ‘ਚ ਅਚਾਨਕ ਬੱਸ ਦੀਆਂ ਬ੍ਰੇਕਾਂ ਫੇਲ ਹੋ ਗਈਆਂ ਅਤੇ ਆਪਣਾ ਸੰਤੁਲਨ ਗੁਆ ਬੈਠੀ | ਇਸ ਦੌਰਾਨ ਬੱਸ ਖੱਡ ਵੱਲ ਵਧਣ ਲੱਗੀ, ਕੁਝ ਯਾਤਰੀਆਂ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ|

ਇਸ ਦੌਰਾਨ ਭਾਰਤੀ ਫੌਜ ਦੇ ਜਵਾਨ ਬੱਸ ਪਿੱਛੇ ਦੌੜਦੇ ਹਨ, ਭਾਰਤੀ ਫੌਜ ਦੇ ਜਵਾਨਾਂ ਅਤੇ ਪੁਲਿਸ ਮੁਲਾਜ਼ਮਾਂ ਨੇ ਬੱਸ ਦੀ ਰਫ਼ਤਾਰ ਘੱਟ ਕਰਨ ਬੱਸ ਦੇ ਪਹੀਏ ਹੇਠਾਂ ਪੱਥਰ ਸੁੱਟ ਦਿੱਤੇ, ਜਿਸ ਕਾਰਨ ਬੱਸ ਰੁਕ ਗਈ ਅਤੇ ਖੱਡ ‘ਚ ਡਿੱਗਣ ਤੋਂ ਬਚ ਗਈ। ਇਸ ਤਰ੍ਹਾਂ ਭਾਰਤੀ ਫੌਜ ਦੇ ਜਵਾਨਾਂ ਦੀ ਸੂਝ-ਬੂਝ ਨਾਲ ਵੱਡਾ ਹਾਦਸਾ ਹੋਣ ਤੋਂ ਟਲ ਗਿਆ | ਇਸ ਘਟਨਾ ‘ਚ 10 ਜਣੇ ਜ਼ਖਮੀ ਹੋਏ ਹਨ ਅਤੇ ਕੁਝ ਨੂੰ ਗੰਭੀਰ ਸੱਟਾਂ ਵੀ ਲੱਗੀਆਂ ਹਨ।

Scroll to Top