Chandiagarh

ਸੁਰੱਖਿਆ ਦੇ ਮੱਦੇਨਜਰ ਬੰਬ ਨੂੰ ਨਸ਼ਟ ਕਰਨ ਲਈ ਫ਼ੌਜ ਦੀ ਬੰਬ ਸਕੁਐਡ ਟੀਮ ਨੇ ਥਾਂ ਬਦਲੀ

ਚੰਡੀਗੜ੍ਹ 03 ਦਸੰਬਰ 2023: ਚੰਡੀਗੜ੍ਹ (Chandiagarh) ਵਿੱਚ ਮੁੱਖ ਮੰਤਰੀ ਹੈਲੀਪੈਡ ਨੇੜੇ ਰਾਜਿੰਦਰਾ ਪਾਰਕ, ​​ਸੈਕਟਰ 2 ਵਿੱਚ ਅੰਬਾਂ ਦੇ ਬਾਗ ਵਿੱਚ ਮਿਲੇ ਬੰਬ ਨੂੰ ਨਸ਼ਟ ਕਰਨ ਲਈ ਫ਼ੌਜ ਆਪਣੇ ਨਾਲ ਇੱਕ ਬੰਬ ਸਕੁਐਡ ਟੀਮ ਲੈ ਕੇ ਪਹੁੰਚੀ | ਜਿਸ ਤੋਂ ਬਾਅਦ ਬੰਬ ਦੀ ਰੋਬੋਟਿਕ ਜਾਂਚ ਕੀਤੀ ਗਈ। ਪਹਿਲਾਂ ਇਹ ਫੈਸਲਾ ਕੀਤਾ ਗਿਆ ਸੀ ਕਿ ਇਸ ਨੂੰ ਇੱਥੇ ਡਿਫਿਊਜ਼ ਕੀਤਾ ਜਾਵੇਗਾ। ਬਾਅਦ ਵਿੱਚ ਫੌਜੀ ਅਧਿਕਾਰੀਆਂ ਨੇ ਤਕਨੀਕੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਫੈਸਲਾ ਬਦਲ ਲਿਆ ਅਤੇ ਬੰਬ ਨੂੰ ਸੁਰੱਖਿਅਤ ਜਿਪਸੀ ਵਿੱਚ ਰੱਖ ਕੇ ਚੰਡੀਮੰਦਰ ਲਈ ਰਵਾਨਾ ਹੋ ਗਏ ਹਨ ।

ਇਹ ਜਿੰਦਾ ਬੰਬ ਸੋਮਵਾਰ ਦੁਪਹਿਰ ਨੂੰ ਮਿਲਿਆ ਸੀ। ਜਿਸ ਤੋਂ ਬਾਅਦ ਫੌਜ ਦੀ ਟੀਮ ਨੂੰ ਬੁਲਾਇਆ ਗਿਆ। ਫੌਜ ਦੇ ਚੰਡੀ ਮੰਦਿਰ ਸਥਿਤ ਪੱਛਮੀ ਕਮਾਂਡ ਦੇ 2 ਕਰਨਲ ਨੇ ਪੂਰੀ ਕਾਰਵਾਈ ਦੀ ਅਗਵਾਈ ਕੀਤੀ। ਮੰਨਿਆ ਜਾ ਰਿਹਾ ਹੈ ਕਿ ਇਹ ਵੀਵੀਆਈਪੀ ਇਲਾਕਾ ਹੋਣ ਕਾਰਨ ਇੱਥੇ ਬੰਬ ਨੂੰ ਡਿਫਿਊਜ਼ ਕਰਨ ਦਾ ਫੈਸਲਾ ਬਦਲਿਆ ਗਿਆ ਹੈ। ਕਿਉਂਕਿ ਇਸ ਜਗ੍ਹਾ ਦੇ ਆਸ-ਪਾਸ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀਆਂ ਸਰਕਾਰੀ ਰਿਹਾਇਸ਼ਾਂ ਹਨ। ਮਾਹਰਾਂ ਦੇ ਮੁਤਾਬਕ ਜੇਕਰ ਇਹ ਜ਼ਿੰਦਾ ਬੰਬ ਹੈ ਤਾਂ ਸਟਰਾਈਕ ਦੀ ਸਥਿਤੀ ‘ਚ ਇਹ ਫਟ ਸਕਦਾ ਹੈ। ਮਾਹਰਾਂ ਮੁਤਾਬਕ ਜੇਕਰ ਇਹ ਬੰਬ ਫਟਦਾ ਹੈ ਤਾਂ ਇਹ ਆਲੇ-ਦੁਆਲੇ ਦੇ 100 ਮੀਟਰ ਦੇ ਖੇਤਰ ਨੂੰ ਤਬਾਹ ਕਰ ਸਕਦਾ ਹੈ।

Scroll to Top