24 ਸਤੰਬਰ 2024: ਪੱਛਮੀ ਬੰਗਾਲ ਦੇ ਅਲੀਪੁਰਦੁਆਰ ਡਿਵੀਜ਼ਨ ਦੇ ਨਿਊ ਮਾਯਨਾਗੁੜੀ ਸਟੇਸ਼ਨ ‘ਤੇ ਮੰਗਲਵਾਰ ਸਵੇਰੇ ਇਕ ਮਾਲ ਗੱਡੀ ਦੇ ਪੰਜ ਡੱਬੇ ਪਟੜੀ ਤੋਂ ਉਤਰ ਗਏ। ਹਾਦਸੇ ‘ਚ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਸੂਚਨਾ ਨਹੀਂ ਹੈ। ਟ੍ਰੈਕ ਤੋਂ ਲੰਘਣ ਵਾਲੀਆਂ ਕਈ ਟਰੇਨਾਂ ਦੇ ਰੂਟ ਬਦਲ ਦਿੱਤੇ ਗਏ ਹਨ। ਅਲੀਪੁਰਦੁਆਰ ਦੇ ਡੀਆਰਐਮ ਮੌਕੇ ‘ਤੇ ਪਹੁੰਚ ਗਏ ਹਨ। ਉਨ੍ਹਾਂ ਕਿਹਾ ਕਿ ਟਰੈਕ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ।
ਜਨਵਰੀ 19, 2025 2:32 ਬਾਃ ਦੁਃ