Jalandhar

ਅਮਰੀਕਾ ‘ਚ ਪਿਛਲੇ ਮਹੀਨੇ ਲਾਪਤਾ ਭਾਰਤੀ ਵਿਦਿਆਰਥੀ ਦੀ ਲਾਸ਼ ਬਰਾਮਦ, ਇੱਕ ਹਫਤੇ ‘ਚ ਇਹ ਦੂਜੀ ਘਟਨਾ

ਚੰਡੀਗੜ੍ਹ, 09 ਅਪ੍ਰੈਲ 2024: ਅਮਰੀਕਾ ਵਿੱਚ ਇੱਕ ਭਾਰਤੀ ਵਿਦਿਆਰਥੀ (Indian student) ਦੀ ਮੌਤ ਦਾ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪਿਛਲੇ ਮਹੀਨੇ ਲਾਪਤਾ ਹੋਏ ਭਾਰਤੀ ਵਿਦਿਆਰਥੀ ਮੁਹੰਮਦ ਅਬਦੁਲ ਅਰਫਾਤ ਦੀ ਲਾਸ਼ ਮਿਲੀ ਹੈ। ਮੁਹੰਮਦ ਅਬਦੁਲ ਅਰਫਾਤ ਦੀ ਲਾਸ਼ ਅਮਰੀਕਾ ਦੇ ਕਲੀਵਲੈਂਡ ਤੋਂ ਬਰਾਮਦ ਹੋਈ ਹੈ।

ਜਿਕਰਯੋਗ ਹੈ ਕਿ ਇੱਕ ਹਫ਼ਤੇ ਵਿੱਚ ਇਹ ਦੂਜੀ ਘਟਨਾ ਹੈ ਜਦੋਂ ਅਮਰੀਕਾ ਵਿੱਚ ਕਿਸੇ ਭਾਰਤੀ ਵਿਦਿਆਰਥੀ ਦੀ ਮੌਤ ਹੋਈ ਹੈ। ਮੁਹੰਮਦ ਅਬਦੁਲ ਅਰਫਾਤ ਨਚਾਰਮ, ਹੈਦਰਾਬਾਦ, ਭਾਰਤ ਦਾ ਰਹਿਣ ਵਾਲਾ ਸੀ ਅਤੇ ਉਹ ਕਲੀਵਲੈਂਡ ਯੂਨੀਵਰਸਿਟੀ ਤੋਂ ਆਈਟੀ ਵਿੱਚ ਮਾਸਟਰਜ਼ ਦੀ ਪੜ੍ਹਾਈ ਕਰਨ ਲਈ ਪਿਛਲੇ ਸਾਲ ਮਈ ਵਿੱਚ ਅਮਰੀਕਾ ਆਇਆ ਸੀ।

ਅਰਫਾਤ (Indian student) ਦੇ ਪਿਤਾ ਮੁਹੰਮਦ ਸਲੀਮ ਨੇ ਦੱਸਿਆ ਕਿ ਉਨ੍ਹਾਂ ਨੇ ਅਰਾਫਾਤ ਨਾਲ ਆਖਰੀ ਵਾਰ 7 ਮਾਰਚ ਨੂੰ ਗੱਲ ਕੀਤੀ ਸੀ, ਜਿਸ ਤੋਂ ਬਾਅਦ ਉਸ ਦਾ ਪਰਿਵਾਰ ਨਾਲ ਕੋਈ ਸੰਪਰਕ ਨਹੀਂ ਹੋਇਆ। ਉਸ ਦਾ ਮੋਬਾਈਲ ਫੋਨ ਵੀ ਬੰਦ ਸੀ। ਅਰਫਾਤ ਦੇ ਨਾਲ ਰਹਿਣ ਵਾਲੇ ਨੌਜਵਾਨ ਨੇ ਅਰਾਫਾਤ ਦੇ ਪਿਤਾ ਨੂੰ ਦੱਸਿਆ ਸੀ ਕਿ ਉਸ ਨੇ ਪੁਲਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਹੈ। 19 ਮਾਰਚ ਨੂੰ, ਅਰਫਾਤ ਦੇ ਪਰਿਵਾਰ ਨੂੰ ਇੱਕ ਗੁਮਨਾਮ ਕਾਲ ਆਈ ਜਿਸ ਵਿੱਚ ਦੱਸਿਆ ਗਿਆ ਸੀ ਕਿ ਅਰਾਫਾਤ ਨੂੰ ਇੱਕ ਡਰੱਗ ਗਿਰੋਹ ਦੁਆਰਾ ਅਗਵਾ ਕੀਤਾ ਗਿਆ ਸੀ ਅਤੇ ਉਸਦੀ ਰਿਹਾਈ ਲਈ US $ 1,200 ਦੀ ਮੰਗ ਕੀਤੀ ਗਈ ਸੀ। ਅਰਾਫਾਤ ਦੇ ਪਿਤਾ ਨੇ ਦੱਸਿਆ ਕਿ ‘ਕਾਲ ਕਰਨ ਵਾਲੇ ਵਿਅਕਤੀ ਨੇ ਧਮਕੀ ਦਿੱਤੀ ਸੀ ਕਿ ਜੇਕਰ ਫਿਰੌਤੀ ਦੇ ਪੈਸੇ ਨਾ ਦਿੱਤੇ ਗਏ ਤਾਂ ਉਹ ਅਰਫਾਤ ਦਾ ਗੁਰਦਾ ਵੇਚ ਦੇਵੇਗਾ।’

ਨਿਊਯਾਰਕ ਵਿਚ ਭਾਰਤੀ ਕੌਂਸਲੇਟ ਜਨਰਲ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕਰਕੇ ਮੁਹੰਮਦ ਅਰਾਫਾਤ ਦੀ ਮੌਤ ‘ਤੇ ਦੁੱਖ ਪ੍ਰਗਟ ਕੀਤਾ ਹੈ। ਕੌਂਸਲੇਟ ਜਨਰਲ ਨੇ ਕਿਹਾ ਕਿ ਉਹ ਮੌਤ ਦੀ ਜਾਂਚ ਲਈ ਸਥਾਨਕ ਏਜੰਸੀਆਂ ਦੇ ਸੰਪਰਕ ਵਿੱਚ ਹੈ। ਕੌਂਸਲੇਟ ਜਨਰਲ ਨੇ ਕਿਹਾ ਕਿ ਉਹ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਹਰ ਸੰਭਵ ਮੱਦਦ ਪ੍ਰਦਾਨ ਕਰ ਰਹੇ ਹਨ।

Scroll to Top