Site icon TheUnmute.com

ਅਗਵਾ ਹੋਈ ਬੱਚੀ ਦੀ ਪਿੰਡ ਦੇ ਛੱਪੜ ਕੋਲ ਮਿਲੀ ਲਾਸ਼, ਮਤਰੇਈ ਮਾਂ ਨੇ ਉਤਾਰਿਆ ਮੌਤ ਦੇ ਘਾਟ

ਮਤਰੇਈ ਮਾਂ

ਚੰਡੀਗੜ੍ਹ,17 ਮਈ 2023: ਪੰਜਾਬ ‘ਚ ਅੰਮ੍ਰਿਤਸਰ ਦੇ ਪਿੰਡ ਰਾਮਪੁਰਾਫੂਲ ‘ਚ ਅਗਵਾ ਹੋਈ ਸੱਤ ਸਾਲ ਦੀ ਬੱਚੀ ਦੀ ਲਾਸ਼ ਪਿੰਡ ‘ਚੋਂ ਹੀ ਬਰਾਮਦ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚੀ ਨੂੰ ਉਸਦੀ ਮਤਰੇਈ ਮਾਂ ਨੇ ਮਾਰ ਦਿੱਤਾ ਸੀ। ਪੁਲਿਸ ਨੇ ਔਰਤ ਨੂੰ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ ਪੁਲਿਸ ਅਧਿਕਾਰੀਆਂ ਨੇ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ।

ਮ੍ਰਿਤਕ ਲੜਕੀ ਦੀ ਪਛਾਣ ਅਭਿਰੋਜਜੋਤ ਕੌਰ (7 ਸਾਲ ) ਵਜੋਂ ਹੋਈ ਹੈ। 15 ਮਈ ਨੂੰ ਉਹ ਟਿਊਸ਼ਨ ਲਈ ਗਈ ਸੀ ਅਤੇ ਉਸ ਤੋਂ ਬਾਅਦ ਵਾਪਸ ਨਹੀਂ ਆਈ। ਪਰਿਵਾਰਕ ਮੈਂਬਰਾਂ ਨੇ ਉਸ ਦੀ ਕਈ ਥਾਵਾਂ ’ਤੇ ਭਾਲ ਕੀਤੀ ਪਰ ਉਸ ਦਾ ਕੋਈ ਸੁਰਾਗ ਨਹੀਂ ਮਿਲਿਆ। ਬਾਅਦ ਵਿੱਚ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਪੂਰੇ ਪਿੰਡ ਨੂੰ ਸੀਲ ਕਰਕੇ ਤਲਾਸ਼ੀ ਲਈ।

ਜਦੋਂ ਪਿੰਡ ਵਿੱਚ ਲੱਗੇ ਸੀਸੀਟੀਵੀ ਦੀ ਜਾਂਚ ਕੀਤੀ ਗਈ ਤਾਂ ਲੜਕੀ ਔਰਤ ਅਤੇ ਬਾਈਕ ਸਵਾਰ ਵਿਅਕਤੀ ਦੇ ਨਾਲ ਜਾਂਦੀ ਦਿਖਾਈ ਦਿੱਤੀ। ਜਿਸ ਤੋਂ ਬਾਅਦ ਬੱਚੀ ਦੀ ਲਾਸ਼ ਪਿੰਡ ਦੇ ਛੱਪੜ ਕੋਲ ਬਰਾਮਦ ਹੋਈ। ਜਾਂਚ ਵਿੱਚ ਮਤਰੇਈ ਮਾਂ ਦਾ ਨਾਮ ਸਾਹਮਣੇ ਆਇਆ।ਅਭਿਰੋਜਜੋਤ ਦੇ ਪਿਤਾ ਅਜੀਤ ਸਿੰਘ ਨੇ ਤਲਾਕ ਤੋਂ ਬਾਅਦ ਔਰਤ ਨਾਲ ਦੂਜਾ ਵਿਆਹ ਕਰ ਲਿਆ ਸੀ। ਔਰਤ ਨੇ ਆਪਣੀ ਭੈਣ ਨਾਲ ਮਿਲ ਕੇ ਬੱਚੇ ਦਾ ਕਤਲ ਕਰ ਦਿੱਤਾ। ਅੱਜ ਪੁਲਿਸ ਅਧਿਕਾਰੀ ਇਸ ਮਾਮਲੇ ਸਬੰਧੀ ਪ੍ਰੈਸ ਕਾਨਫਰੰਸ ਕਰ ਸਕਦੇ ਹਨ।

Exit mobile version