Lance Naik Dinesh

ਪਲਵਲ ਪਹੁੰਚੀ ਸ਼ਹੀਦ ਲਾਂਸ ਨਾਇਕ ਦਿਨੇਸ਼ ਦੀ ਮ੍ਰਿਤਕ ਦੇਹ, ਸਰਕਾਰੀ ਸਨਮਾਨਾਂ ਨਾਲ ਹੋਵੇਗਾ ਅੰਤਿਮ ਸਸਕਾਰ

ਪਲਵਲ, 8 ਮਈ 2025: ਜੰਮੂ-ਕਸ਼ਮੀਰ ਦੇ ਪੁੰਛ ‘ਚ ਬੀਤੇ ਦਿਨ ਸ਼ਹੀਦ ਜਵਾਨ ਲਾਂਸ ਨਾਇਕ ਦਿਨੇਸ਼ ਦੀ ਮ੍ਰਿਤਕ ਦੇਹ ਦਿੱਲੀ ਤੋਂ ਪਲਵਲ ਲਿਆਂਦਾ ਗਿਆ ਹੈ। ਇਸਦੇ ਨਾਲ ਹੀ ਸ਼ਹੀਦ ਲਾਂਸ ਨਾਇਕ ਦਿਨੇਸ਼ (Lance Naik Dinesh) ਦਾ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਮੁਹੰਮਦਪੁਰ ‘ਚ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ।

ਕੇਂਦਰੀ ਰਾਜ ਮੰਤਰੀ ਕ੍ਰਿਸ਼ਨ ਪਾਲ ਗੁਰਜਰ, ਕੈਬਨਿਟ ਮੰਤਰੀ ਵਿਪੁਲ ਗੋਇਲ, ਰਾਜ ਮੰਤਰੀ ਗੌਰਵ ਗੌਤਮ ਅਤੇ ਰਾਜੇਸ਼ ਨਾਗਰ ਸ਼ਹੀਦ ਦੇ ਘਰ ਪਹੁੰਚੇ ਹਨ। ਇਸ ਤੋਂ ਇਲਾਵਾ ਸਾਬਕਾ ਮੰਤਰੀ ਹਰਸ਼ ਕੁਮਾਰ ਅਤੇ ਜਗਦੀਸ਼ ਨਾਇਰ, ਡੀਸੀ ਡਾ. ਹਰੀਸ਼ ਕੁਮਾਰ ਵਸ਼ਿਸ਼ਟ, ਐਸਪੀ ਵਰੁਣ ਸਿੰਗਲਾ ਵੀ ਮੌਜੂਦ ਹਨ।

ਜਿਕਰਯੋਗ ਹੈ ਕਿ ਆਪ੍ਰੇਸ਼ਨ ਸਿੰਦੂਰ ਤੋਂ ਪਰੇਸ਼ਾਨ ਪਾਕਿਸਤਾਨ ਬੁੱਧਵਾਰ ਸਵੇਰ ਤੋਂ ਹੀ ਪੁੰਛ ਦੇ ਕਈ ਇਲਾਕਿਆਂ ‘ਚ ਗੋਲੀਬਾਰੀ ਕਰ ਰਿਹਾ ਸੀ। ਦਿਨੇਸ਼ (32 ਸਾਲ) ਅਤੇ ਉਸਦੇ ਚਾਰ ਸਾਥੀਆਂ ਨੇ ਮੋਰਚਾ ਸਾਂਭਿਆ ਹੋਇਆ ਸੀ | ਦਿਨੇਸ਼ ਪਾਕਿਸਤਾਨੀ ਫੌਜੀਆਂ ਦੀਆਂ ਗੋਲੀਆਂ ਦਾ ਜਵਾਬ ਗੋਲੀਆਂ ਨਾਲ ਦੇ ਰਿਹਾ ਸੀ। ਇਸ ਦੌਰਾਨ ਉਹ ਅਤੇ ਉਸਦੇ ਚਾਰ ਸਾਥੀ ਜ਼ਖਮੀ ਹੋ ਗਏ।

ਸਾਰੇ ਜ਼ਖਮੀ ਸੈਨਿਕਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਦਿਨੇਸ਼ (Lance Naik Dinesh ਨੂੰ ਮ੍ਰਿਤਕ ਐਲਾਨ ਦਿੱਤਾ। ਦਿਨੇਸ਼ ਦੇ ਦੋ ਸਕੇ ਭਰਾ ਵੀ ਫੌਜ ‘ਚ ਹਨ। ਇਨ੍ਹਾਂ ‘ਚੋਂ ਇੱਕ ਜੰਮੂ ‘ਚ ਹੀ ਤਾਇਨਾਤ ਹੈ। ਸ਼ਹੀਦ ਦੇ ਪਿਤਾ ਦਯਾਰਾਮ ਨੇ ਕਿਹਾ ਕਿ ਸਾਡਾ ਇੱਕ ਪੁੱਤਰ ਸ਼ਹੀਦ ਹੋ ਗਿਆ ਹੈ। ਭਾਰਤ ਮਾਤਾ ਦੇ ਦੋ ਹੋਰ ਪੁੱਤਰ ਹਨ।

ਸਿਪਾਹੀ ਦੇ ਪਿਤਾ ਦਯਾਰਾਮ ਨੇ ਦੱਸਿਆ ਕਿ ਦਿਨੇਸ਼ 2014 ‘ਚ ਫੌਜ ‘ਚ ਭਰਤੀ ਹੋਇਆ ਸੀ। ਪਿਛਲੇ 11 ਸਾਲਾਂ ‘ਚ ਦਿਨੇਸ਼ ਦੇਸ਼ ਦੇ ਕਈ ਸੂਬਿਆਂ ‘ਚ ਤਾਇਨਾਤ ਸੀ। ਇਨ੍ਹੀਂ ਦਿਨੀਂ ਉਹ ਪੁੰਛ, ਜੰਮੂ ‘ਚ ਸੀ। ਹਾਲ ਹੀ ‘ਚ ਉਸਨੂੰ ਲਾਂਸ ਨਾਇਕ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ ਸੀ। ਦਿਨੇਸ਼ ਆਪਣੇ ਪਰਿਵਾਰ ਦੇ 5 ਭਰਾਵਾਂ ‘ਚੋਂ ਸਭ ਤੋਂ ਵੱਡਾ ਸੀ। ਉਸਦੇ ਦੋ ਛੋਟੇ ਭਰਾ ਕਪਿਲ ਅਤੇ ਹਰਦੱਤ ਵੀ ਅਗਨੀਵੀਰ ਯੋਜਨਾ ਤਹਿਤ ਫੌਜ ‘ਚ ਭਰਤੀ ਹੋਏ ਹਨ। ਜਦੋਂ ਕਿ ਇੱਕ ਭਰਾ ਪੁਸ਼ਪੇਂਦਰ ਪੜ੍ਹਾਈ ਕਰ ਰਿਹਾ ਹੈ ਅਤੇ ਵਿਸ਼ਨੂੰ ਆਪਣੇ ਪਿਤਾ ਦੀ ਖੇਤੀ ‘ਚ ਮੱਦਦ ਕਰਦਾ ਹੈ।

Read More: PM ਮੋਦੀ ਵੱਲੋਂ ਮੰਤਰਾਲਿਆਂ ਦੇ ਸਕੱਤਰਾਂ ਨਾਲ ਬੈਠਕ, ਗੁਜਰਾਤ ਪੁਲਿਸ ਮੁਲਾਜ਼ਮਾਂ ਦੀ ਛੁੱਟੀਆਂ ਰੱਦ

Scroll to Top