Newborn Baby

ਲੁਧਿਆਣਾ ‘ਚ ਗੰਦੇ ਨਾਲੇ ਦੇ ਪੁਲ ਹੇਠਾਂ ਮਿਲੀ ਨਵਜੰਮੇ ਬੱਚੇ ਦੀ ਲਾਸ਼, ਮੌਕੇ ‘ਤੇ ਪਹੁੰਚੀ ਪੁਲਿਸ

ਚੰਡੀਗੜ੍ਹ, 26 ਮਾਰਚ, 2024: ਪੰਜਾਬ ਦੇ ਲੁਧਿਆਣਾ ਦੇ ਕਿਰਪਾਲ ਨਗਰ ਦੇ ਗੰਦੇ ਨਾਲੇ ਦੇ ਪੁਲ ਹੇਠਾਂ ਅੱਜ ਸਵੇਰੇ ਇੱਕ ਨਵਜੰਮੇ ਬੱਚੇ (Newborn Baby) ਦੀ ਲਾਸ਼ ਬਰਾਮਦ ਹੋਈ ਹੈ । ਇੱਕ ਰਾਹਗੀਰ ਨੇ ਬੱਚੇ ਦੀ ਲਾਸ਼ ਨਾਲੇ ਦੇ ਕੰਢੇ ਪਈ ਦੇਖੀ ਤਾਂ ਉਸ ਨੇ ਤੁਰੰਤ ਰਾਧੇ ਨੂੰ ਸੂਚਨਾ ਦਿੱਤੀ, ਜੋ ਗਊਸ਼ਾਲਾ ਦੇ ਸ਼ਮਸ਼ਾਨਘਾਟ ਦੀ ਦੇਖਭਾਲ ਕਰ ਰਿਹਾ ਸੀ। ਨਵਜੰਮੇ ਬੱਚੇ ਨੂੰ ਨਾਲੇ ਦੇ ਕੰਢੇ ਕਿਸ ਨੇ ਸੁੱਟਿਆ ਇਸ ਬਾਰੇ ਅਜੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ ਹੈ।

ਲਾਸ਼ (Newborn Baby) ਦੀ ਹਾਲਤ ਤੋਂ ਜਾਪਦਾ ਹੈ ਕਿ ਉਸ ਦਾ ਜਨਮ ਕੁਝ ਸਮਾਂ ਪਹਿਲਾਂ ਹੋਇਆ ਹੋਵੇਗਾ। ਇਲਾਕੇ ਦੇ ਲੋਕਾਂ ਨੇ ਤੁਰੰਤ ਥਾਣਾ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਘਟਨਾ ਵਾਲੀ ਥਾਂ ‘ਤੇ ਪਹੁੰਚ ਗਈ ਹੈ। ਫਿਲਹਾਲ ਪੁਲਿਸ ਨੇ ਬੱਚੇ ਦੀ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਪੁਲਿਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਮੱਦਦ ਨਾਲ ਬੱਚੇ ਨੂੰ ਸੁੱਟਣ ਵਾਲੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।

Scroll to Top