ਲੰਬੀ , 09 ਮਾਰਚ 2023: ਅੱਜ ਹਲਕਾ ਲੰਬੀ ਦੇ ਪਿੰਡ ਮਿੱਡਾ ਵਿਖੇ ਇੱਕ ਨੌਜਵਾਨ ਦੀ ਪਿੰਡ ਤੋਂ ਬਾਹਰ ਇਕ ਭੇਦਭਰੇ ਹਾਲਾਤਾਂ ਵਿੱਚ ਲਾਸ ਮਿਲੀ, ਜਿਸ ਦੀ ਸੂਚਨਾ ਪਰਿਵਾਰ ਵਾਲਿਆਂ ਨੇ ਪੁਲਿਸ ਚੋਕੀ ਪੰਨੀ ਵਾਲਾ ਨੂੰ ਦੇਣ ‘ਤੇ ਲਾਸ਼ ਨੂੰ ਸਿਵਲ ਹਸਪਤਾਲ ਮਲੋਟ ਵਿਖੇ ਲਿਆਂਦਾ ਗਿਆ | 27 ਸਾਲਾ ਮ੍ਰਿਤਕ ਨੌਜਵਾਨ ਸੰਦੀਪ ਸਿੰਘ ਦੇ ਭਰਾ ਮਨਪ੍ਰੀਤ ਅਤੇ ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿਚ ਨਸ਼ਾ ਵੱਡੀ ਮਾਤਰਾ ਵਿਚ ਮਿਲਦਾ, ਜਿਸ ਨਾਲ ਨੌਜਵਾਨ ਮ੍ਰਿਤਕ ਸੰਦੀਪ ਸਿੰਘ ਪਿਛਲੇ 5 ਸਾਲ ਤੋਂ ਨਸ਼ਾ ਕਰਨ ਦਾ ਆਦੀ ਸੀ| ਅਸੀਂ ਕਈ ਵਾਰ ਨਸ਼ਾ ਛੁਡਵਾਉਣ ਦੀ ਕੋਸ਼ਿਸ ਵੀ ਕੀਤੀ |
ਵਰਤਮਾਨ ਸਮੇਂ ਸੰਦੀਪ ਸਿੰਘ ਬਹਾਰ ਡਰਾਇਵਰੀ ਕਰਦਾ ਸੀ | ਸੰਦੀਪ ਹੁਣੇ ਹੀ ਪਿੰਡ ਵਾਪਸ ਆਇਆ ਸੀ ਅਤੇ ਕੱਲ੍ਹ ਸ਼ਾਮ ਤੋਂ ਘਰ ਨਹੀਂ ਆਇਆ ਸੀ, ਜਿਸ ਦੀ ਲਾਸ਼ ਪਿੰਡ ਤੋਂ ਬਾਹਰ ਮਿਲੀ | ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕੇ ਉਕਤ ਨੌਜਵਾਨ ਦੀ ਨਸ਼ੇ ਕਾਰਨ ਮੌਤ ਹੋਈ ਹੈ। ਪਰਿਵਾਰਕ ਮੈਬਰਾਂ ਦਾ ਦੋਸ਼ ਹੈ ਕੇ ਉਨ੍ਹਾਂ ਦੇ ਪਿੰਡ ਵਿਚ ਨਸ਼ਾ ਬਹੁਤ ਵਿਕ ਰਿਹਾ ਹੈ ਜਿਸ ਨੂੰ ਰੋਕਿਆ ਜਾਵੇ, ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਨਸ਼ੇ ਤੋਂ ਜਲਦੀ ਠੱਲ੍ਹ ਪਾਈ ਜਾ ਸਕੇ ਅਤੇ ਨੌਜਵਾਨਾਂ ਨੂੰ ਬਚਾਇਆ ਜਾ ਸਕੇ ।
ਦੂਜੇ ਪਾਸੇ ਥਾਣਾ ਕਬਰਵਾਲਾ ਦੇ ਥਾਣਾ ਮੁਖੀ ਬਲਵੰਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਸੂਚਨਾ ਮਿਲੀ ਸੀ ਕਿ ਪਿੰਡ ਮਿੱਡਾ ਦੇ ਇਕ ਨੌਜਵਾਨ ਦੀ ਲਾਸ਼ ਪਿੰਡ ਬਹਾਰ ਪਈ ਮਿਲੀ ਹੈ । ਸ਼ਨਾਖਤ ਕਰਨ ਤੇ ਪਤਾ ਲਗਾ ਕਿ ਮ੍ਰਿਤਕ ਨੌਜਵਾਨ ਸੰਦੀਪ ਸਿੰਘ ਬਹਾਰ ਡਰਾਇਵਰੀ ਕਰਦਾ ਸੀ ਅਤੇ ਹੁਣ ਪਿੰਡ ਆਇਆ ਸੀ ਪਰਿਵਾਰ ਵਾਲਿਆਂ ਨੇ ਬਿਆਨ ਦਰਜ ਕਰਵਾਏ ਹਨ ਕਿ ਉਨ੍ਹਾਂ ਨੂੰ ਸ਼ੱਕ ਹੈ, ਇਸ ਦੀ ਨਸ਼ੇ ਨਾਲ ਮੌਤ ਹੋਈ ਹੈ | ਮ੍ਰਿਤਕ ਦਾ ਪੋਸਟਮਾਰਟਮ ਸਿਵਲ ਹਸਪਤਾਲ ਮਲੋਟ ਵਿਖੇ ਕਰਵਾਇਆ ਜਾ ਰਿਹਾ | ਇਸ ਦੀ ਪੁਸ਼ਟੀ ਪੋਸਟਮਾਰਟਮ ਦੀ ਰਿਪੋਰਟ ਆਉਣ ‘ਤੇ ਹੋਵੇਗੀ ਕਿ ਮੌਟ ਦਾ ਅਸਲ ਕਾਰਨ ਕਿ ਹੈ | ਫਿਲਹਾਲ ਮ੍ਰਿਤਕ ਦੀ ਪਤਨੀ ਅਤੇ ਭਰਾ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰ ਕੇ ਕਾਰਵਾਈ ਕੀਤੀ ਜਾ ਰਹੀ ਹੈ।