July 2, 2024 2:12 pm
Nepal

ਨੇਪਾਲ ‘ਚ ਕਰੈਸ਼ ਹੋਈ ਫਲਾਈਟ ਦੇ ਬਲੈਕ ਬਾਕਸ ਦੀ ਸਿੰਗਾਪੁਰ ‘ਚ ਹੋਵੇਗੀ ਜਾਂਚ

ਚੰਡੀਗੜ੍ਹ 27 ਜਨਵਰੀ 2023: ਸਿੰਗਾਪੁਰ ਦਾ ਟਰਾਂਸਪੋਰਟ ਮੰਤਰਾਲਾ ਨੇਪਾਲ (Nepal) ਦੀ ‘ਯੇਤੀ ਏਅਰਲਾਈਨਜ਼’ ਦੀ ਕਰੈਸ਼ ਹੋਈ ਫਲਾਈਟ 691 ਦੇ ਬਲੈਕ ਬਾਕਸ ਦੀ ਜਾਂਚ ਕਰੇਗਾ। ਸਿੰਗਾਪੁਰ ਨੇ ਨੇਪਾਲ ਦੇ ਜਾਂਚ ਅਧਿਕਾਰੀਆਂ ਦੀ ਬੇਨਤੀ ‘ਤੇ ਇਹ ਫੈਸਲਾ ਲਿਆ ਹੈ। ‘ਯੇਤੀ ਏਅਰਲਾਈਨਜ਼’ ਦਾ ਜਹਾਜ਼ 15 ਜਨਵਰੀ ਨੂੰ ਪੋਖਰਾ ਹਵਾਈ ਅੱਡੇ ‘ਤੇ ਉਤਰਦੇ ਸਮੇਂ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ਵਿੱਚ ਜਹਾਜ਼ ਵਿੱਚ ਸਵਾਰ 72 ਜਣਿਆਂ ਦੀ ਮੌਤ ਹੋ ਗਈ ਸੀ।

ਇਸ ਦੌਰਾਨ, ਟਰਾਂਸਪੋਰਟ ਮੰਤਰਾਲੇ (MoT) ਦੇ ਬੁਲਾਰੇ ਨੇ ਕਿਹਾ ਕਿ MoT ਦਾ ਟ੍ਰਾਂਸਪੋਰਟ ਸੇਫਟੀ ਇਨਵੈਸਟੀਗੇਸ਼ਨ ਬਿਊਰੋ (TSIB) ਜਹਾਜ਼ ਦੇ ਫਲਾਈਟ ਰਿਕਾਰਡਰਾਂ ਤੋਂ ਡਾਟਾ ਪ੍ਰਾਪਤ ਕਰਨ ਅਤੇ ਵਿਸ਼ਲੇਸ਼ਣ ਕਰਨ ਵਿੱਚ ਮਦਦ ਕਰੇਗਾ। ਇਹ ਵਿਸ਼ਲੇਸ਼ਣ TSIB ਦੇ ‘ਫਲਾਈਟ ਰਿਕਾਰਡਰ ਰੀਡਆਊਟ’ ਕੇਂਦਰ ‘ਤੇ ਕੀਤਾ ਜਾਵੇਗਾ, ਜੋ ਕਿ 2007 ਵਿੱਚ ਸਥਾਪਿਤ ਕੀਤਾ ਗਿਆ ਸੀ। ਨੇਪਾਲੀ ਜਾਂਚ ਅਥਾਰਟੀ ਜਾਂਚ ਅਤੇ ਨਤੀਜਿਆਂ ਸਮੇਤ ਸਾਰੀ ਜਾਣਕਾਰੀ ਨੂੰ ਕੰਟਰੋਲ ਕਰੇਗੀ।