ਪਟਿਆਲਾ 08 ਫਰਵਰੀ 2024: ਮਿਤੀ 07.02.2024 ਨੂੰ ਮਾਣਯੋਗ ਅਦਾਲਤ ਸ਼੍ਰੀਮਤੀ ਅਮਨਦੀਪ ਕੌਰ ਜੇ ਐੱਮ ਆਈ ਸੀ ਪਹਿਲਾ ਦਰਜ ਦੀ ਅਦਾਲਤ ਨੇ ਐਫ.ਆਈ.ਆਰ. ਨੰ 21 ਸਾਲ 2018 ਥਾਣਾ ਵੂਮੈਨ ਸੈੱਲ ਪਟਿਆਲਾ ਵੱਲੋਂ ਦਰਜ ਇੱਕ ਦਾਜ ਦਹੇਜ ਦੇ ਕੇਸ ‘ਚ ਮੁਲਜ਼ਮ ਅਵਤਾਰ ਸਿੰਘ ‘ਤੇ ਲਗਾਏ ਗਏ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ।
ਇਸ ਕੇਸ ਦੀ ਪੈਰਵਾਈ ਕਰਦੇ ਵਕੀਲ ਪਰਮਪ੍ਰੀਤ ਸਿੰਘ ਦੀਆਂ ਦਲੀਲਾਂ ਨਾਲ ਸਹਿਮਤ ਹੁੰਦੇ ਹੋਏ ਮਾਣਯੋਗ ਅਦਾਲਤ ਨੇ ਅਵਤਾਰ ਸਿੰਘ ਨੂੰ ਬਾ-ਇੱਜਤ ਬਰੀ ਕੀਤਾ ਹੈ | ਵਕੀਲ ਪਰਮਪ੍ਰੀਤ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਸਾਰਾ ਕੇਸ ਝੂਠ ਦੇ ਪੁਲੰਦੇ ‘ਤੇ ਅਧਾਰਿਤ ਸੀ ਅਤੇ ਮਾਣਯੋਗ ਅਦਾਲਤ ਨੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਸਾਡੇ ਹੱਕ ‘ਚ ਫੈਂਸਲਾ ਸੁਣਾਇਆ ਹੈ।
ਉਨ੍ਹਾਂ ਅੱਗੇ ਕਿਹਾ ਕਿ ਅਵਤਾਰ ਸਿੰਘ ‘ਤੇ 406 ਅਤੇ 498 ਏ ਦੇ ਤਹਿਤ ਪਰਚਾ ਦਰਜ ਹੋਇਆ ਸੀ ਜੋ ਅਦਾਲਤ ਸਾਹਮਣੇ ਨਹੀਂ ਟਿੱਕ ਸਕਿਆ| ਵਕੀਲ ਨੇ ਅੱਗੇ ਕਿਹਾ ਕਿ ਅਜੇ ਲਿਖਤੀ ਰੂਪ ‘ਚ ਫੈਸਲਾ ਨਹੀਂ ਮਿਲਿਆ ਅਤੇ ਉਨ੍ਹਾਂ ਇਸ ਕਰਕੇ ਜਿਆਦਾ ਜਾਣਕਾਰੀ ਤੋਂ ਮਨਾ ਕਰਦੇ ਹੋਏ ਕਿਹਾ ਕਿ ਫੈਸਲੇ ਬਾਰੇ ਪੂਰੀ ਜਾਣਕਾਰੀ, ਲਿਖਤੀ ਫੈਸਲਾ ਆਉਣ ਤੋਂ ਬਾਅਦ ਹੀ ਮੀਡੀਆ ਨਾਲ ਸਾਂਝੀ ਕੀਤੀ ਜਾ ਸਕਦੀ ਹੈ। ਅਵਤਾਰ ਸਿੰਘ ਜੋ ਇਸ ਕੇਸ ‘ਚ ਮੁਲਜ਼ਮ ਸੀ, ਉਸ ਨੇ ਵੀ ਅਦਾਲਤ ਅਤੇ ਆਪਣੇ ਵਕੀਲ ਪਰਮਪ੍ਰੀਤ ਸਿੰਘ ਦਾ ਤਹਿ ਦਿਲੋਂ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਨਿਰਦੋਸ਼ ਸੀ ਅਤੇ ਅਦਾਲਤ ਨੇ ਵੀ ਮੈਂਨੂੰ ਇਨਸਾਫ ਦੇ ਕੇ ਸੱਚ ਦਾ ਸਾਥ ਦਿੱਤਾ ਹੈ |