July 4, 2024 11:06 pm
ਗੈਂਗਸਟਰ ਢੇਰ

ਪੁਲਿਸ ਮੁਕਾਬਲੇ ‘ਚ ਜ਼ਖਮੀ ਕਥਿਤ ਗੈਂਗਸਟਰ ਜੋਰਾ ਨੂੰ ਹਸਪਤਾਲ ‘ਚ ਕਰਵਾਇਆ ਦਾਖ਼ਲ

ਚੰਡੀਗੜ੍ਹ 14 ਜਨਵਰੀ 2023: ਜ਼ੀਰਕਪੁਰ ‘ਚ ਏਜੀਟੀਐੱਫ ਅਤੇ ਕਥਿਤ ਗੈਂਗਸਟਰਾਂ ਵਿਚਾਲੇ ਮੁਕਾਬਲੇ ਦੀ ਖ਼ਬਰ ਸਾਹਮਣੇ ਆ ਰਹੀ ਹੈ | ਇਸ ਮੁਕਾਬਲੇ ਵਿੱਚ ਦੇ ਮੁਤਾਬਕ AIG ਸੰਦੀਪ ਗੋਇਲ ਦੀ ਬੁਲੇਟਪਰੂਫ ਜੈਕੇਟ ‘ਤੇ ਗੋਲੀ ਲੱਗੀ ਹੈ, ਜਿਸ ਕਰਕੇ ਉਨ੍ਹਾਂ ਦਾ ਬਚਾਅ ਹੋ ਗਿਆ | ਜਾਣਕਾਰੀ ਅਨੁਸਾਰ ਇਹ ਵਿਅਕਤੀ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦੇ ਕਤਲ ਵਿੱਚ ਸ਼ਾਮਲ ਸੀ | ਇਸ ਮੁਕਾਬਲੇ ਵਿੱਚ ਕਥਿਤ ਗੈਂਗਸਟਰ ਜੋਰਾ ਗੰਭੀਰ ਜ਼ਖਮੀ ਹੋ ਗਿਆ | ਯੁਵਰਾਜ ਉਰਫ ਜੋਰਾ ਜ਼ੀਰਕਪੁਰ ਦੇ ਢਕੋਲੀ ਖ਼ੇਤਰ ‘ਚ ਸਥਿਤ ਹੋਟਲ ਐਲਪਸ ‘ਚ ਲੁਕਿਆ ਹੋਇਆ ਸੀ | ਕਥਿਤ ਗੈਂਗਸਟਰ ਨੇ ਸਰੈਂਡਰ ਕਰਨ ਦੀ ਬਜਾਏ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ | ਜਵਾਬੀ ਕਾਰਵਾਈ ਵਿਚ ਜੋਰਾ ਜ਼ਖਮੀ ਹੋ ਗਿਆ |

ਡੀ.ਆਈ.ਜੀ. ਗੁਰਪ੍ਰੀਤ ਭੁੱਲਰ ਨੇ ਯੁਵਰਾਜ ਉਰਫ਼ ਗੋਰਾ ਦੀ ਮੌਤ ਦੀ ਖ਼ਬਰ ਖ਼ਾਰਜ ਕਰਦਿਆਂ ਕਿਹਾ ਕਿ ਯੁਵਰਾਜ ਜੋਰਾ ਨੂੰ ਗੰਭੀਰ ਹਾਲਤ ‘ਚ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ ਏ.ਆਈ. ਜੀ. ਸੰਦੀਪ ਗੋਇਲ ਮੌਕੇ ‘ਤੇ ਮੌਜੂਦ ਸਨ, ਪੁਲਿਸ ਨੇ ਇਸ ਮੌਕੇ ‘ਤੇ 2 ਪਿਸਤੌਲ 3 ਖੋਲ ਤੇ 2 ਜਿੰਦਾ ਕਾਰਤੂਸ ਬਰਾਮਦ ਹੋਏ ਹਨ।

ਜ਼ੀਰਕਪੁਰ