July 7, 2024 9:53 am
Pgi Ghabdan

ਪੀਜੀਆਈ ਘਾਬਦਾਂ ਦੇ ਪ੍ਰਸ਼ਾਸਨ ਵੱਲੋਂ ਦੋ ਸਾਲ ਤੋਂ ਕੰਮ ਕਰਦੀਆਂ ਪੰਜਾਬ ਦੀਆਂ ਨਰਸਾਂ ਨੂੰ ਨੌਕਰੀਆਂ ਤੋਂ ਕੱਢਿਆ

ਸੰਗਰੂਰ, 13 ਸਤੰਬਰ 2023: ਅੱਜ ਜ਼ਿਲਾ ਸੰਗਰੂਰ ਦੇ ਘਾਬਦਾਂ ਵਿਖੇ ਬਣੇ ਪੀਜੀਆਈ ਦੇ ਬਾਹਰ ਪੀ.ਜੀ.ਆਈ ਦੇ ਮੁਲਾਜਮਾਂ ਨੇ ਆਪਣੀ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ। ਜਿਸ ਦੇ ਵਿੱਚ ਸਾਹਮਣੇ ਆਇਆ ਹੈ ਕਿ ਕਰੀਬ 27 ਨਰਸਾਂ ਨੂੰ ਪੀ.ਜੀ.ਆਈ ਦੇ ਉੱਚ ਅਧਿਕਾਰੀਆਂ ਵੱਲੋਂ ਬਿਨਾਂ ਕਿਸੇ ਨੋਟਿਸ ਤੋਂ ਨੌਕਰੀ ਤੋਂ ਬਾਹਰ ਕੱਢ ਦਿੱਤਾ ਹੈ, ਇਹ ਨਰਸਾਂ ਪਿਛਲੇ ਦੋ ਸਾਲ ਤੋਂ ਕੰਮ ਕਰ ਰਹੀਆਂ ਹਨ। ਉਹਨਾਂ ਜਾਣਕਾਰੀ ਦਿੱਤੀ ਕਿ ਉਹ ਪਿਛਲੇ ਦੋ ਸਾਲ ਤੋਂ ਪੀਜੀਆਈ ਦੇ ਵਿੱਚ ਆਪਣੀ ਸੇਵਾ ਨਿਭਾ ਰਹੀਆਂ ਸਨ ਪਰ ਸਾਨੂੰ ਬਿਨਾ ਕਿਸੇ ਨੋਟਿਸ ਤੋਂ ਅੱਜ ਨੌਕਰੀ ਦੇ ਵਿੱਚੋਂ ਕੱਢ ਦਿੱਤਾ ਗਿਆ ਹੈ ਅਤੇ ਨਵੀਂ ਭਰਤੀ ਕੀਤੀ ਗਈ ਹੈ।

ਇਸ ਦੇ ਨਾਲ ਹੀ ਉਹਨਾਂ ਨੇ ਸਵਾਲ ਖੜ੍ਹਾ ਕੀਤਾ ਹੈ ਕਿ ਜਦੋਂ ਪਹਿਲਾਂ ਤੋਂ ਹੀ ਸੇਵਾ ਨਿਭਾ ਰਹੇ ਸਨ ਤਾਂ ਉਨ੍ਹਾਂ ਨੂੰ ਡਿਊਟੀ ਤੋਂ ਕਿਊਂ ਬਾਹਰ ਕੱਢਿਆ ਗਿਆ ਅਤੇ ਇਸ ਦੇ ਨਾਲ ਹੀ ਜੋ ਹੁਣ ਭਰਤੀ ਹੋਈ ਹੈ, ਉਸਦੇ ਵਿੱਚ ਰਾਜਸਥਾਨ ਦੇ ਜਿਆਦਾ ਹਨ, ਤਾਂ ਪੰਜਾਬ ਦੇ ਨੌਜਵਾਨਾਂ ਨੂੰ ਰੁਜ਼ਗਾਰ ਕਿਊਂ ਨਹੀਂ ਦਿੱਤਾ ਗਿਆ |

ਉੱਥੇ ਹੀ ਅਕਾਲੀ ਦਲ ਦੇ ਪੰਜਾਬ ਦੇ ਚੈਨਲ ਸਕੱਤਰ ਵਿਨਰਜੀਤ ਵੀ ਮੌਕੇ ‘ਤੇ ਮੌਜੂਦ ਰਹੇ ਅਤੇ ਉਨ੍ਹਾਂ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ 191 ਭਰਤੀ ਹੋਈ ਹੈ, ਜਿਸ ਦੇ ਵਿੱਚ 100 ਤੋਂ ਵੱਧ ਰਾਜਸਥਾਨ ਦੇ ਹਨ ਅਤੇ ਪੰਜਾਬ ਦੇ ਸਿਰਫ਼ 6 ਹਨ | ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੇ ਵਿੱਚ ਹੀ ਰੁਜ਼ਗਾਰ ਕਿਉਂ ਨਹੀਂ ਦਿੱਤਾ ਜਾ ਰਿਹਾ ਇਹ ਇੱਕ ਸਭ ਤੋਂ ਵੱਡਾ ਸਵਾਲ ਹੈ।

ਵਿਨਰਜੀਤ ਸਿੰਘ ਗੋਲਡੀ ਨੇ ਕਿਹਾ ਕਿ ਅਸੀਂ ਇਨਾਂ ਪੰਜਾਬੀ ਨੌਜਵਾਨ ਲੜਕੀਆਂ ਨਾਲ ਸਰਕਾਰ ਵੱਲੋਂ ਧੱਕਾ ਨਹੀਂ ਕਰਨ ਦੇਵਾਂਗੇ, ਅਸੀਂ ਇਨ੍ਹਾਂ ਨਰਸਾਂ ਨੂੰ ਮੁੜ ਨੌਕਰੀਆਂ ਤੇ ਰਖਵਾਉਣ ਲਈ ਹਰ ਪੱਧਰ ‘ਤੇ ਯਤਨ ਕਰਾਂਗੇ, ਚਾਹੇ ਇਸ ਲਈ ਸਾਨੂੰ ਕਾਨੂੰਨੀ ਪ੍ਰਕਿਰਿਆ ਦਾ ਹੀ ਸਹਾਰਾ ਕਿਉਂ ਨਾ ਲੈਣਾ ਪਵੇ। ਉਨ੍ਹਾਂ ਇਹ ਵਿਆਖਿਆ ਕਿ ਜਦੋਂ ਇਨਾਂ ਲੜਕੀਆਂ ਨੂੰ ਨੌਕਰੀਆਂ ਤੇ ਰੱਖਿਆ ਗਿਆ ਸੀ, ਇਨਾਂ ਨੂੰ 34 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਂਦੀ ਰਹੀ ਫਿਰ ਅਚਾਨਕ ਇਨ੍ਹਾਂ ਦੀ ਤਨਖਾਹ 11 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤੀ ਗਈ। ਇਹ ਕਿਹਾ ਕਿ ਡੀਸੀ ਰੇਟਾਂ ‘ਤੇ ਤਨਖ਼ਾਹ ਦੇ ਸਕਦੇ ਹਾਂ।

ਇਸ ਵਿੱਚ ਉਹਨਾਂ ਨੇ ਕੇਂਦਰ ਦੇ ਮੰਤਰੀਆਂ ਦੀ ਅਤੇ ਪੰਜਾਬ ਦੀ ਮੌਜੂਦਾ ਸਰਕਾਰ ਦੀ ਨਾਕਾਮੀ ਦੱਸੀ ਹੈ ਜੋ ਇਸ ਮਸਲੇ ਵੱਲ ਧਿਆਨ ਨਹੀਂ ਦੇ ਰਹੇ। ਉਨ੍ਹਾਂ ਵੱਲੋਂ ਇਹ ਇੱਕ ਭਰਤੀ ਸਕੈਮ ਵੀ ਜਾਪਦਾ ਹੈ ਜੋ ਕਿ ਪੰਜਾਬ ਦੇ ਨੌਜਵਾਨਾਂ ਨੂੰ ਨਕਾਰ ਚੁੱਕਿਆ ਹੈ, ਜਿਸਦੀ ਉਹ ਪੂਰੀ ਛਾਣਬੀਣ ਕਰਵਾਉਣਗੇ। ਉਨ੍ਹਾਂ ਨੇ ਮੰਗ ਕੀਤੀ ਹੈ ਕਿ ਬਰਖਾਸਤ ਕੀਤੇ ਮੁਲਾਜ਼ਮਾਂ ਨੂੰ ਮੁੜ ਬਹਾਲ ਕੀਤਾ ਜਾਵੇ ਅਤੇ ਪੁਰਾਣੀ ਤਨਖਾਹ ਸਕੇਲ ਲਾਗੂ ਕੀਤੀ ਜਾਵੇ |