ਪਟਿਆਲਾ, 13 ਜੁਲਾਈ, 2023: ਜ਼ਿਲ੍ਹਾ ਪਟਿਆਲਾ (Patiala) ਪ੍ਰਸ਼ਾਸਨ ਪੂਰੀ ਸੁਹਿਰਦਤਾ ਨਾਲ ਕੁਦਰਤੀ ਆਫ਼ਤ ਨਾਲ ਨਜਿੱਠਣ ਲਈ ਉਪਰਾਲੇ ਕਰ ਰਿਹਾ ਹੈ। ਸਸੀ ਬ੍ਰਾਹਮਣਾ ਵਿਖੇ ਚੱਲ ਰਹੇ ਬਚਾਅ ਤੇ ਰਾਹਤ ਕਾਰਜ ਲਗਾਤਾਰ ਜਾਰੀ ਹਨ, ਪ੍ਰਸ਼ਾਸਨ ਅਤੇ ਐੱਨ.ਡੀ.ਆਰ.ਐੱਫ ਦੀਆਂ ਟੀਮਾਂ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਜਾ ਰਿਹਾ ਹੈ | ਐੱਨ.ਡੀ.ਆਰ.ਐੱਫ ਦੀਆਂ ਟੀਮਾਂ ਵੱਲੋਂ ਖਾਣਾ, ਪੀਣ ਵਾਲਾ ਪਾਣੀ ਅਤੇ ਹੋਰ ਰਾਹਤ ਸਮੱਗਰੀ ਪਹੁੰਚਾਈ ਰਹੀ ਹੈ |
ਇਸਦੇ ਨਾਲ ਹੀ ਸਬ-ਡਿਵੀਜਨ ਪਾਤੜਾਂ ਵਿਖੇ ਘੱਗਰ ਦੇ ਪਾਣੀ ਦੀ ਕੁਦਰਤੀ ਆਫ਼ਤ ਦੌਰਾਨ ਪਿੰਡ ਹਰਚੰਦਪੁਰ, ਬਾਦਸ਼ਾਹਪੁਰ, ਸ਼ੁਤਰਾਣਾ, ਦੇ ਇਲਾਕੇ ਵਿੱਚੋਂ ਭਾਰਤੀ ਫ਼ੌਜ ਅਤੇ ਐਨ.ਡੀ.ਆਰ.ਐਫ. ਦੀਆਂ ਟੀਮਾਂ ਜ਼ਿਲ੍ਹਾ ਪ੍ਰਸ਼ਾਸਨ ਦੀ ਅਗਵਾਈ ਹੇਠ ਪਾਣੀ ਵਿਚ ਫਸੇ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢ ਰਹੇ ਹਨ |