Paetongtarn Shinawatra

Thailand: ਥਾਈਲੈਂਡ ‘ਚ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ ਬਣੀ ਪੈਟੋਂਗਟਾਰਨ ਸ਼ਿਨਾਵਾਤਰਾ

ਚੰਡੀਗੜ੍ਹ, 16 ਅਗਸਤ 2024: ਥਾਈਲੈਂਡ ‘ਚ ਸੰਸਦ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਪੈਟੋਂਗਟਾਰਨ ਸ਼ਿਨਾਵਾਤਰਾ (Paetongtarn Shinawatra) ਨੂੰ ਚੁਣਿਆ ਹੈ। ਉਹ ਸਾਬਕਾ ਪ੍ਰਧਾਨ ਮੰਤਰੀ ਥਾਕਸਿਨ ਸ਼ਿਨਾਵਾਤਰਾ ਦੀ ਧੀ ਹੈ। ਪੈਟੋਂਗਟਾਰਨ ਦੇਸ਼ ਦੀ 31ਵੇਂ ਪ੍ਰਧਾਨ ਮੰਤਰੀ ਬਣੀ ਹੈ। ਪੈਟੋਂਗਟਾਰਨ ਸ਼ਿਨਾਵਾਤਰਾ ਥਾਈਲੈਂਡ ਦੇ ਇਤਿਹਾਸ ‘ਚ ਸਭ ਤੋਂ ਘੱਟ ਉਮਰ ਦੀ ਪ੍ਰਧਾਨ ਮੰਤਰੀ ਹੋਣ ਦੇ ਨਾਲ-ਨਾਲ ਇਹ ਅਹੁਦਾ ਸੰਭਾਲਣ ਵਾਲੀ ਦੇਸ਼ ਦੀ ਦੂਜੀ ਬੀਬੀ ਵੀ ਹੈ। ਯਿੰਗਲੁਕ ਥਾਈਲੈਂਡ ਦੀ ਪ੍ਰਧਾਨ ਮੰਤਰੀ ਬਣਨ ਵਾਲੀ ਦੇਸ਼ ਦੀ ਪਹਿਲੀ ਬੀਬੀ ਸੀ।

ਥਾਈਲੈਂਡ ਦੀ ਸੰਸਦ ‘ਚ ਸ਼ਿਨਾਵਾਤਰਾ ਦੇ ਪੱਖ ‘ਚ 319 ਵੋਟਾਂ ਪਈਆਂ, ਜਦਕਿ ਉਨ੍ਹਾਂ ਦੇ ਖਿਲਾਫ਼ 145 ਵੋਟਾਂ ਪਈਆਂ। ਦੂਜੇ ਪਾਸੇ 27 ਸੰਸਦ ਮੈਂਬਰਾਂ ਨੇ ਵੋਟ ਨਹੀਂ ਪਾਈ। ਥਾਈਲੈਂਡ ਸਦਨ ‘ਚ 493 ਸੰਸਦ ਮੈਂਬਰ ਹਨ। ਕਿਸੇ ਵੀ ਸਰਕਾਰ ਨੂੰ ਬਹੁਮਤ ਹਾਸਲ ਕਰਨ ਲਈ 248 ਵੋਟਾਂ ਦੀ ਲੋੜ ਸੀ। ਸ਼ੁੱਕਰਵਾਰ ਨੂੰ ਸਦਨ ‘ਚ 489 ਸੰਸਦ ਮੈਂਬਰ ਮੌਜੂਦ ਸਨ।

Scroll to Top