July 1, 2024 12:17 am
Lakshay Sen

Thailand Open: ਭਾਰਤ ਦਾ ਆਖ਼ਰੀ ਬਾਕੀ ਸ਼ਟਲਰ ਲਕਸ਼ਯ ਸੇਨ ਥਾਈਲੈਂਡ ਓਪਨ ਤੋਂ ਬਾਹਰ

ਚੰਡੀਗੜ੍ਹ ,03 ਜੂਨ 2023: ਭਾਰਤ ਦਾ ਆਖਰੀ ਬਾਕੀ ਸ਼ਟਲਰ ਲਕਸ਼ਯ ਸੇਨ (Lakshay Sen) ਬੈਂਕਾਕ, ਥਾਈਲੈਂਡ ਵਿੱਚ ਖੇਡੇ ਜਾ ਰਹੇ ਥਾਈਲੈਂਡ ਓਪਨ ਵਿੱਚੋਂ ਬਾਹਰ ਹੋ ਗਿਆ। ਸ਼ਨੀਵਾਰ ਨੂੰ ਸੈਮੀਫਾਈਨਲ ਮੈਚ ‘ਚ ਉਸ ਨੂੰ ਥਾਈਲੈਂਡ ਦੇ ਵਿਸ਼ਵ ਦੇ 5ਵੇਂ ਨੰਬਰ ਦੇ ਖਿਡਾਰੀ ਕੁਨਲੁਵਤ ਵਿਤਿਦਸਰਨ ਨੇ ਤਿੰਨ ਮੈਚਾਂ ‘ਚ 2-1 ਨਾਲ ਹਰਾਇਆ।

ਲਕਸ਼ਯ ਸੇਨ ਨੇ ਸ਼ਾਨਦਾਰ ਸ਼ੁਰੂਆਤ ਕੀਤੀ। ਪਹਿਲੀ ਗੇਮ ਵਿੱਚ ਲਕਸ਼ਯ ਨੇ 21-13 ਨਾਲ ਮੈਚ ਜਿੱਤ ਲਿਆ। ਦੂਜੀ ਗੇਮ ਡੂੰਘਾਈ ਨਾਲ ਖੇਡਿਆ । ਦੋਵਾਂ ਖਿਡਾਰੀਆਂ ਵਿਚਾਲੇ ਸ਼ਾਨਦਾਰ ਰੈਲੀ ਦੇਖਣ ਨੂੰ ਮਿਲੀ। ਖੇਡ ਸ਼ੁਰੂ ਹੋਣ ‘ਤੇ ਦੋਵੇਂ ਖਿਡਾਰੀ 11-11 ਨਾਲ ਬਰਾਬਰੀ ‘ਤੇ ਸਨ। ਬਾਅਦ ਵਿੱਚ ਵਿਤਿਦਸਰਨ ਨੇ ਸ਼ਾਨਦਾਰ ਵਾਪਸੀ ਕਰਦਿਆਂ 21-19 ਨਾਲ ਜਿੱਤ ਦਰਜ ਕੀਤੀ। ਸਾਰੇ ਭਾਰਤੀ ਸ਼ਟਲਰ ਹੁਣ ਥਾਈਲੈਂਡ ਓਪਨ ਤੋਂ ਬਾਹਰ ਹੋ ਗਏ ਹਨ।