ਚੰਡੀਗੜ੍ਹ 21 ਮਈ 2022: (Thailand Open Semifinals2022) ਭਾਰਤ ਦੀ ਸਟਾਰ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ (PV Sindhu) ਸ਼ਨੀਵਾਰ ਨੂੰ ਥਾਈਲੈਂਡ ਓਪਨ ਟੂਰਨਾਮੈਂਟ ਦੇ ਸੈਮੀਫਾਈਨਲ ਵਿੱਚ ਓਲੰਪਿਕ ਚੈਂਪੀਅਨ ਅਤੇ ਵਿਸ਼ਵ ਦੀ ਚੌਥੇ ਨੰਬਰ ਦੀ ਖਿਡਾਰਨ ਚੇਨ ਯੂ ਫੇਈ (Chen Yu Fei) ਤੋਂ ਸਿੱਧੇ ਗੇਮਾਂ ਵਿੱਚ ਹਾਰ ਕੇ ਥਾਈਲੈਂਡ ਓਪਨ ਤੋਂ ਬਾਹਰ ਹੋ ਗਈ। ਮੈਚ ਦੌਰਾਨ ਪੀਵੀ ਸਿੰਧੂ ਨੂੰ 43 ਮਿੰਟਾਂ ‘ਚ ਚੇਨ ਤੋਂ 17-21, 16-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ | ਇਸ ਹਾਰ ਨਾਲ ਸਿੰਧੂ ਦਾ ਸੁਪਰ 500 ਟੂਰਨਾਮੈਂਟ ‘ਚ ਆਪਣਾ ਸ਼ਾਨਦਾਰ ਸਫਰ ਖਤਮ ਹੋ ਗਿਆ।
ਜਿਕਰਯੋਗ ਹੈ ਕਿ ਪੀਵੀ ਸਿੰਧੂ (PV Sindhu) ਨੇ ਇਸ ਮੈਚ ਤੋਂ ਪਹਿਲਾਂ ਚੇਨ ਖਿਲਾਫ 6-4 ਨਾਲ ਜਿੱਤ ਦਰਜ ਕੀਤੀ ਸੀ ਪਰ ਉਹ ਚੀਨ ਦੇ ਖਿਲਾਫ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ। ਇਸ ਦੇ ਨਾਲ ਹੀ ਚੇਨ ਨੇ ਹਮਲਾਵਰ ਬੈਡਮਿੰਟਨ ਖੇਡ ਕੇ ਜਿੱਤ ਦਰਜ ਕੀਤੀ। ਹੈਦਰਾਬਾਦ ਦਾ 26 ਸਾਲਾ ਖਿਡਾਰੀ ਆਖਰੀ ਵਾਰ 2019 BWF ਵਰਲਡ ਟੂਰ ਫਾਈਨਲਜ਼ ਵਿੱਚ ਚੇਨ ਤੋਂ ਹਾਰ ਗਈ ਸੀ।