Texas

ਟੈਕਸਾਸ ਗੋਲੀਬਾਰੀ: ਐਸ਼ਵਰਿਆ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਣ ‘ਚ ਲਈ ਦੂਤਾਵਾਸ ਵਲੋਂ ਪ੍ਰਕਿਰਿਆ ਸ਼ੁਰੂ

ਚੰਡੀਗੜ੍ਹ, 09 ਮਈ 2023: ਟੈਕਸਾਸ ਦੇ ਵਿੱਚ ਸ਼ਨੀਵਾਰ ਨੂੰ ਇੱਕ ਭੀੜ-ਭੜੱਕੇ ਵਾਲੇ ਮਾਲ ਵਿੱਚ ਇੱਕ ਬੰਦੂਕਧਾਰੀ ਦੀ ਗੋਲੀਬਾਰੀ ਵਿੱਚ ਇੱਕ ਭਾਰਤੀ ਮਹਿਲਾ ਇੰਜੀਨੀਅਰ ਸਮੇਤ 9 ਜਣਿਆਂ ਦੀ ਮੌਤ ਹੋ ਗਈ ਸੀ । ਉਥੋਂ ਦੇ ਭਾਰਤੀ ਵਣਜ ਦੂਤਘਰ ਨੇ ਦੱਸਿਆ ਕਿ 26 ਸਾਲਾ ਐਸ਼ਵਰਿਆ ਥਟੀਕੋਂਡਾ (Aishwarya Thatikonda) ਦੀ ਮ੍ਰਿਤਕ ਦੇਹ ਉਸ ਦੇ ਪਰਿਵਾਰ ਯਾਨੀ ਭਾਰਤ ਨੂੰ ਭੇਜਣ ਦੀ ਪ੍ਰਕਿਰਿਆ ਚੱਲ ਰਹੀ ਹੈ। ਦੂਤਾਵਾਸ ਪਰਿਵਾਰ ਨਾਲ ਲਗਾਤਾਰ ਸੰਪਰਕ ਵਿੱਚ ਹੈ ਅਤੇ ਮ੍ਰਿਤਕ ਦੇਹ ਨੂੰ ਵਾਪਸ ਲਿਆਉਣ ਦੀਆਂ ਲਿਖਤੀ ਪ੍ਰੀਕਿਰਿਆ ਪੂਰੀਆਂ ਕਰਨ ਵਿੱਚ ਉਨ੍ਹਾਂ ਦੀ ਮਦਦ ਕਰ ਰਿਹਾ ਹੈ। ਦੱਸ ਦਈਏ ਕਿ ਇਸ ਘਟਨਾ ‘ਚ ਦੋ ਭਾਰਤੀ ਵੀ ਜ਼ਖਮੀ ਹੋਏ ਹਨ।

ਇਸ ਦੇ ਨਾਲ ਹੀ ਭਾਰਤ ਦੇ ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਉਹ ਲਗਾਤਾਰ ਇਸ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਦੂਤਾਵਾਸ ਤੋਂ ਨਿਯਮਤ ਅਪਡੇਟ ਲੈ ਰਹੇ ਹਨ। ਵਿਦੇਸ਼ ਮੰਤਰੀ ਨੇ ਕਿਹਾ ਕਿ ਭਾਰਤੀ ਦੂਤਘਰ ਲਗਾਤਾਰ ਪਰਿਵਾਰਾਂ ਦੇ ਸੰਪਰਕ ਵਿੱਚ ਹੈ।

ਸਥਾਨਕ ਮੀਡੀਆ ਮੁਤਾਬਕ ਮੈਕਕਿਨੀ ਦੀ ਰਹਿਣ ਵਾਲੀ ਐਸ਼ਵਰਿਆ ਥਟੀਕੋਂਡਾ 18 ਮਈ ਨੂੰ 27 ਸਾਲ ਦੀ ਹੋਣ ਵਾਲੀ ਸੀ। ਉਹ ਪਾਰਟੀ ਲਈ ਕੱਪੜੇ ਖਰੀਦਣ ਲਈ ਮਾਲ ਗਈ ਸੀ। ਉਹ ਇੱਕ ਦੋਸਤ ਨਾਲ ਖਰੀਦਦਾਰੀ ਕਰ ਰਹੀ ਸੀ ਜਦੋਂ ਬੰਦੂਕਧਾਰੀ ਮੌਰੀਸਿਓ ਗਾਰਸਿਆ ਨੇ ਐਲਨ ਦੇ ਪ੍ਰੀਮੀਅਮ ਆਉਟਲੈਟਸ (Texas) ਵਿੱਚ ਉਸਨੂੰ ਗੋਲੀ ਮਾਰ ਦਿੱਤੀ। ਗੋਲੀਬਾਰੀ ਸ਼ਨੀਵਾਰ ਦੁਪਹਿਰ ਕਰੀਬ 3:30 ਵਜੇ ਹੋਈ, ਜਦੋਂ ਬਾਹਰੀ ਮਾਲ ਦੁਕਾਨਦਾਰਾਂ ਨਾਲ ਭਰਿਆ ਹੋਇਆ ਸੀ। ਗੋਲੀਬਾਰੀ ‘ਚ 9 ਜਣੇ ਮਾਰੇ ਗਏ ਸਨ। ਬੰਦੂਕਧਾਰੀ, ਮੌਰੀਸੀਓ ਗਾਰਸੀਆ (33 ਸਾਲ) ਨੂੰ ਫਿਰ ਇੱਕ ਪੁਲਿਸ ਅਧਿਕਾਰੀ ਨੇ ਗੋਲੀ ਮਾਰ ਦਿੱਤੀ ਸੀ।

ਐਸ਼ਵਰਿਆ ਪਰਫੈਕਟ ਜਨਰਲ ਕੰਟਰੈਕਟਰਜ਼ ਐਲਐਲਸੀ ਵਿੱਚ ਇੱਕ ਪ੍ਰੋਜੈਕਟ ਇੰਜੀਨੀਅਰ ਵਜੋਂ ਕੰਮ ਕਰ ਰਹੀ ਸੀ। ਪਰਿਵਾਰ ਦੇ ਇੱਕ ਮੈਂਬਰ ਨੇ WFAA ਟੈਲੀਵਿਜ਼ਨ ਸਟੇਸ਼ਨ ਨੂੰ ਪੁਸ਼ਟੀ ਕੀਤੀ ਕਿ ਗੋਲੀਬਾਰੀ ਵਿੱਚ ਮਾਰੇ ਗਏ ਲੋਕਾਂ ਵਿੱਚ ਥਟੀਕੋਂਡਾ ਵੀ ਸ਼ਾਮਲ ਸੀ। ਉਹ ਟੈਕਸਾਸ ਵਿੱਚ ਰਹਿੰਦੀ ਸੀ ਅਤੇ ਇੱਕ ਇੰਜੀਨੀਅਰ ਸੀ ਜਦੋਂ ਕਿ ਉਸਦਾ ਪਰਿਵਾਰ ਭਾਰਤ ਵਿੱਚ ਹੈ।

Scroll to Top