Scanning Machines

ਸੁਰੱਖਿਆ ਦੇ ਮੱਦੇਨਜਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਸਕੈਨਿੰਗ ਮਸ਼ੀਨਾਂ ਦੀ ਕੀਤੀ ਟੈਸਟਿੰਗ

ਅੰਮ੍ਰਿਤਸਰ, 10 ਜੂਨ 2023: ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਸੁਰੱਖਿਆ ਦੇ ਮੱਦੇਨਜਰ ਸਕੈਨਿੰਗ ਮਸ਼ੀਨਾਂ (Scanning Machines) ਟੈਸਟਿੰਗ ਕੀਤੀ ਗਈ ਹੈ | ਜਾਣਕਾਰੀ ਦਿੰਦੇ ਹੋਏ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਯਤਨਾ ਸਦਕਾ ਸੰਗਤ ਦੀ ਸਹੂਲਤ ਲਈ ਹਰੇਕ ਕੰਮ ਜੰਗੀ ਪੱਧਰ ‘ਤੇ ਕੀਤਾ ਜਾ ਰਿਹਾ ਹੈ |

ਪਿਛਲੇ ਸਮੇਂ ਵਿੱਚ ਅੰਤਰਿੰਗ ਕਮੇਟੀ ਵੱਲੋਂ ਇਹ ਫੈਸਲਾ ਲਿਆ ਗਿਆ ਸੀ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਬੈਂਕ ਸਕੈਨਿੰਗ ਮਸ਼ੀਨਾਂ ਲਗਾਈਆਂ ਜਾਣ ਅਤੇ ਹੁਣ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਰਸਤਿਆਂ ‘ਤੇ ਬੈਗ ਐਕਸਰੇ ਸਕੈਨਿੰਗ ਮਸ਼ੀਨਾਂ (Scanning Machines)ਦਾ ਟਰਾਇਲ ਲਿਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਬਾਹਰੀ ਸੂਬਿਆਂ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਮਰਿਯਾਦਾ ਦੀ ਜ਼ਿਆਦਾ ਜਾਣਕਾਰੀ ਨਹੀਂ ਹੁੰਦੀ ਅਤੇ ਜਿਸ ਕਰਕੇ ਕਿਸੇ ਵੇਲੇ ਕੋਈ ਨਸ਼ੀਲਾ ਪਦਾਰਥ ਸ੍ਰੀ ਦਰਬਾਰ ਸਾਹਿਬ ਵਿੱਚ ਲੈ ਜਾਂਦੇ ਹਨ ਅਤੇ ਉਹਨਾਂ ਨੂੰ ਰੋਕਣ ਦੇ ਲਈ ਇਹ ਮਸ਼ੀਨ ਲਗਾਈ ਜਾਣਗੀਆਂ |

ਇਸ ਮਸ਼ੀਨ ਨੂੰ ਲਗਾਉਣ ਆਏ ਇੰਜੀਨੀਅਰ ਨੇ ਦੱਸਿਆ ਕਿ ਇਹ ਮਸ਼ੀਨੀ ਇੰਡੀਆ ਦੇ ਵਿੱਚ ਹੀ ਬਣੀ ਹੈ ਅਤੇ ਇਸ ਮਸ਼ੀਨ ਵਿਚ ਇਕ ਵਾਰ ਜੋ 10 ਲੱਖ ਬੈਗ ਦੀ ਫੋਟੋ ‘ਤੇ ਵੀਡੀਓ ਰਿਕੋਰਡ ਕਰ ਸਕਦੀ ਹੈ ਅਤੇ ਇਸ ਤੋਂ ਇਲਾਵਾ ਇਹ ਮਸ਼ੀਨ 24 ਘੰਟੇ ਚੱਲਦੀ ਰਹੇਗੀ | ਜੇਕਰ ਭਵਿੱਖ ਵਿੱਚ ਇਸ ਮਸ਼ੀਨ ਵਿਚ ਕੋਈ ਖ਼ਰਾਬੀ ਆਉਂਦੀ ਹੈ ਤਾਂ ਬਹੁਤ ਜਲਦ ਹੀ ਇਸ ਨੂੰ ਠੀਕ ਵੀ ਕਰ ਸਕਦੇ ਹਨ ਅਤੇ ਜੇਕਰ ਕਿਸੇ ਦੇ ਬੈਗ ਵਿੱਚ ਕੋਈ ਨਸ਼ੀਲਾ ਪਦਾਰਥ ਹੋਵੇਗਾ ਤਾਂ ਉਸਨੂੰ ਡਾਰਕ ਸਰਕਲ ਕਰਕੇ ਦਿਖਾ ਦੇਵੇਗੀ |

 

Scroll to Top