June 26, 2024 5:51 am
ਮਾਲੀ

ਵੱਡੀ ਖ਼ਬਰ : ਮਾਲੀ ’ਚ ਹੋਇਆ ਅੱਤਵਾਦੀ ਹਮਲਾ, 31 ਲੋਕਾਂ ਦੀ ਮੌਤ

ਚੰਡੀਗੜ੍ਹ, 4 ਦਸੰਬਰ 2021: ਅੱਤਵਾਦੀ ਹਮਲੇ ਦੀ ਖ਼ਬਰ ਮਾਲੀ ਤੋਂ ਸਾਹਮਣੇ ਆ ਰਹੀ ਹੈ, ਮਾਲੀ ‘ਚ ਅੱਤਵਾਦੀਆਂ ਦੇ ਵਲੋਂ ਬੱਸ ‘ਤੇ ਹਮਲਾ ਕੀਤਾ ਗਿਆ | ਜਿਸ ਦੌਰਾਨ 31 ਲੋਕਾਂ ਦੀ ਮੌਤ ਅਤੇ 8 ਲੋਕ ਜਖ਼ਮੀ ਹੋ ਗਏ |

ਕਿਹਾ ਜਾ ਰਿਹਾ ਹੈ ਕਿ ਇਹ ਹਮਲਾ ਮਾਲੀ ਦੇ ਪੂਰਬੀ ਸ਼ਹਿਰ ਬਾਂਦਿਆਗਾਰਾ ਤੋਂ ਕੁਝ ਦੂਰੀ ’ਤੇ ਕੀਤਾ ਗਿਆ। ਮਾਲੀ ਦੀ ਸਥਿਤੀ 2012 ਵਿਚ ਉਸ ਸਮੇਂ ਤੋਂ ਅਸਥਿਰ ਹੋ ਗਈ ਸੀ, ਜਦੋਂ ਤੁਆਰੇਗ ਅੱਤਵਾਦੀਆਂ ਨੇ ਦੇਸ਼ ਦੇ ਉੱਤਰੀ ਹਿੱਸੇ ‘ਚ ਵਿਸ਼ਾਲ ਖੇਤਰਾਂ ’ਤੇ ਕਬਜ਼ਾ ਕਰ ਲਿਆ ਸੀ।