Site icon TheUnmute.com

ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਇਕ ਸਾਲਾ ਬੱਚੇ ਸਣੇ ਤਿੰਨ ਜਣਿਆਂ ਦੀ ਮੌਤ

ਗੜ੍ਹਸ਼ੰਕਰ-ਹੁਸ਼ਿਆਰਪੁਰ

ਚੰਡੀਗੜ੍ਹ 13 ਅਗਸਤ 2022: ਬੀਤੀ ਰਾਤ ਗੜ੍ਹਸ਼ੰਕਰ-ਹੁਸ਼ਿਆਰਪੁਰ ਰੋਡ (Garhshankar-Hoshiarpur road) ‘ਤੇ ਭਿਆਨਕ ਸੜਕ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਕਾਰ ਅਤੇ ਕੈਂਟਰ ਵਿਚਾਲੇ ਟੱਕਰ ਹੋ ਗਈ | ਹਾਦਸੇ ‘ਚ ਕਾਰ ਵਿਚ ਸਵਾਰ ਇਕ ਸਾਲ ਦੇ ਬੱਚੇ ਸਣੇ ਤਿੰਨ ਜਣਿਆਂ ਦੀ ਮੌਤ ਦੀ ਮੌਤ ਦੀ ਖ਼ਬਰ ਹੈ | ਇਸਦੇ ਨਾਲ ਹੀ ਚਾਰ ਜਣੇ ਜ਼ਖ਼ਮੀ ਹੋ ਗਏ ਹਨ।

ਇਸ ਹਾਦਸੇ ਵਿਚ ਮਾਰੇ ਗਏ ਮ੍ਰਿਤਕਾਂ ਦੀ ਰਵਿੰਦਰ ਸਿੰਘ (38) ਪੁੱਤਰ ਅਮਰਜੀਤ ਸਿੰਘ, ਦਿਵਿਆ ਰਾਣੀ (32) ਪਤਨੀ ਰਵਿੰਦਰ ਸਿੰਘ ਅਤੇ ਬੱਚੇ ਜੈਵਿਕ (1) ਵਜੋਂ ਹੋਈ ਹੈ | ਜਦਕਿ ਨੀਤੂ (30) ਪਤਨੀ ਗੌਰਵ, ਸੌਰਵ (33), ਹਰਜੀਤ ਕੌਰ (54) ਪਤਨੀ ਅਮਰਜੀਤ ਸਿੰਘ ਅਤੇ ਸੱਚ ਨੂਰ (6) ਪੁੱਤਰ ਰਵਿੰਦਰ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹਨ |

ਇਸਦੇ ਨਾਲ ਹੀ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਦਾਖ਼ਲ ਕਰਵਾਇਆ ਗਿਆ ਹੈ| । ਪੁਲਿਸ ਨੇ ਕੈਂਟਰ ਚਾਲਕ ਨੂੰ ਹਿਰਾਸਤ ਵਿਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਕੈਂਟਰ ਵੱਲੋਂ ਦੂਜੇ ਵਾਹਨ ਨੂੰ ਓਵਰਟੇਕ ਕਰਨ ਸਮੇਂ ਅਣਗਹਿਲੀ ਕਾਰਨ ਵਾਪਰਿਆ ਹੈ।

Exit mobile version