July 2, 2024 8:03 pm
Sirsa

ਸਿਰਸਾ ਨੇੜੇ ਦੇਰ ਰਾਤ ਭਿਆਨਕ ਸੜਕ ਹਾਦਸਾ, ਪੰਜਾਬ ਦੇ ਪੰਜ ਸ਼ਰਧਾਲੂਆਂ ਦੀ ਮੌਤ, 35 ਜਣੇ ਜ਼ਖਮੀ

ਚੰਡੀਗੜ੍ਹ, 24 ਨਵੰਬਰ 2023: ਹਰਿਆਣਾ ‘ਚ ਸਿਰਸਾ (Sirsa) ਦੇ ਪਿੰਡ ਰੂਪਾਵਾਸ ਨੇੜੇ ਨੌਹਰ ਚੋਪਟਾ ਰੋਡ ‘ਤੇ ਵੀਰਵਾਰ ਦੇਰ ਰਾਤ ਇਕ ਟਰੈਕਟਰ ਟਰਾਲੀ ਪਲਟਣ ਦਰਦਨਾਕ ਹਾਦਸਾ ਵਾਪਰ ਗਿਆ । ਜਿਸ ਵਿੱਚ ਗੁੱਗਾਮਾੜੀ ਜਾ ਰਹੇ ਪੰਜਾਬ ਦੇ 5 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ ਲਗਭਗ 35 ਸ਼ਰਧਾਲੂ ਤੋਂ ਵੱਧ ਜ਼ਖਮੀ ਹੋ ਗਏ।

ਇਨ੍ਹਾਂ ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਸਿਰਸਾ ਵਿਖੇ ਦਾਖਲ ਕਰਵਾਇਆ ਗਿਆ ਹੈ।ਜ਼ਖਮੀਆਂ ਨੂੰ ਪਹਿਲਾਂ ਐਂਬੂਲੈਂਸ ਰਾਹੀਂ ਨਾਥੂਸਰੀ ਚੋਪਟਾ ਦੇ ਕਮਿਊਨਿਟੀ ਹੈਲਥ ਸੈਂਟਰ ਭੇਜਿਆ ਗਿਆ। ਇਨ੍ਹਾਂ ਵਿੱਚ ਜ਼ਖਮੀਆਂ ਦੀ ਹਾਲਤ ਗੰਭੀਰ ਹੁੰਦੀ ਦੇਖ ਕੇ ਉੱਥੋਂ ਦੇ ਡਾਕਟਰ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਸਿਰਸਾ (Sirsa) ਰੈਫਰ ਕਰ ਦਿੱਤਾ ਹੈ । ਦੱਸਿਆ ਜਾ ਰਿਹਾ ਹੈ ਕਿ ਟਰੈਕਟਰ ਟਰਾਲੀ ਵਿੱਚ 40 ਜਣੇ ਸਵਾਰ ਸਨ। ਹਾਦਸੇ ਦਾ ਕਾਰਨ ਟਰੈਕਟਰ ਟਰਾਲੀ ਦੀ ਹੁੱਕ ਦੀ ਪਿੰਨ ਦਾ ਨਿਕਲਣਾ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਚੌਪਟਾ ਥਾਣਾ ਪੁਲਿਸ ਮੌਕੇ ‘ਤੇ ਪਹੁੰਚ ਗਈ।