July 7, 2024 5:05 am
Morinda

ਮੋਰਿੰਡਾ ‘ਚ ਭਿਆਨਕ ਸੜਕ ਹਾਦਸਾ, 15 ਜਣਿਆਂ ਨੂੰ ਲੱਗੀਆਂ ਸੱਟਾਂ, 7 ਜਣੇ ਗੰਭੀਰ ਜ਼ਖਮੀ

ਮੋਰਿੰਡਾ , 15 ਨਵੰਬਰ 2023: ਮੋਰਿੰਡਾ (Morinda) ਬਾਈਪਾਸ ‘ਤੇ ਰੇਲਵੇ ਅੰਡਰ ਬ੍ਰਿਜ ਦੇ ਉੱਤੇ ਪੀ.ਆਰ.ਟੀ.ਸੀ ਬੱਸ ਅਤੇ ਇਨੋਵਾ ਕਾਰ, ਮੋਟਰਸਾਈਕਲ ਅਤੇ ਟਰੈਕਟਰ ਟਰਾਲੀ ਵਿਚਕਾਰ ਭਿਆਨਕ ਹਾਦਸਾ ਵਾਪਰਿਆ, ਜਿਸ ਵਿਚ ਅੱਠ ਤੋਂ ਵੱਧ ਜਣੇ ਜ਼ਖਮੀ ਹੋ ਗਏ ਹਨ | ਜਿਨਾਂ ਨੂੰ ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਪਹੁੰਚਾਇਆ ਗਿਆ। ਜਿੱਥੋਂ 7 ਮਰੀਜ਼ਾਂ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਡਾਕਟਰਾਂ ਵੱਲੋਂ ਉਹਨਾਂ ਨੂੰ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਜੀਐਮਸੀਐਚ ਸੈਕਟਰ-32 ਚੰਡੀਗੜ੍ਹ ਲਈ ਰੈਫਰ ਕਰ ਦਿੱਤਾ ਗਿਆ ਹੈ ।

ਹਾਦਸੇ ਦੀ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੋਰਿੰਡਾ ਪੁਲਿਸ ਅਤੇ ਨੈਸ਼ਨਲ ਹਾਈਵੇ ‘ਤੇ ਐਂਬੂਲੈਂਸ ਟੀਮ ਸਹਿਤ ਘਟਨਾ ਸਥਾਨ ‘ਤੇ ਪਹੁੰਚੀ। ਨੈਸ਼ਨਲ ਹਾਈਵੇ ਦੇ ਸਟਾਫ ਅਨੁਸਾਰ ਪੰਜ ਜਣਿਆਂ ਨੂੰ ਉਹਨਾਂ ਵੱਲੋਂ ਸਰਕਾਰੀ ਹਸਪਤਾਲ ਮੋਰਿੰਡਾ ਵਿਖੇ ਦਾਖਲ ਕਰਵਾਇਆ ਗਿਆ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।