Ludhiana

ਲੁਧਿਆਣਾ ‘ਚ PRTC ਅਤੇ ਸਕੂਲ ਬੱਸ ਦੀ ਆਹਮੋ-ਸਾਹਮਣੇ ਭਿਆਨਕ ਟੱਕਰ, ਸਵਾਰੀਆਂ ਸਮੇਤ 15 ਬੱਚੇ ਜ਼ਖ਼ਮੀ

ਚੰਡੀਗੜ੍ਹ 15 ਮਈ 2023: ਲੁਧਿਆਣਾ (Ludhiana) ਦੇ ਜਗਰਾਉਂ ਵਿੱਚ ਸਕੂਲ ਬੱਸ ਅਤੇ ਪੀ.ਆਰ.ਟੀ.ਸੀ ਬੱਸ ਦੀ ਟੱਕਰ ਹੋ ਗਈ। ਜਿਸ ਵਿੱਚ ਸਵਾਰੀਆਂ ਸਮੇਤ 15 ਬੱਚੇ ਜ਼ਖਮੀ ਹੋ ਗਏ। ਸਕੂਲ ਬੱਸ ਵਿੱਚ 40 ਦੇ ਕਰੀਬ ਵਿਦਿਆਰਥੀ ਮੌਜੂਦ ਸਨ। ਦੱਸਿਆ ਜਾ ਰਿਹਾ ਹੈ ਕਿ ਸਰਕਾਰੀ ਬੱਸ ਅਤੇ ਸਕੂਲ ਬੱਸ ਤੇਜ਼ ਰਫਤਾਰ ‘ਚ ਸੀ। ਇਸ ਕਾਰਨ ਦੋਵੇਂ ਡਰਾਈਵਰ ਬੱਸ ‘ਤੇ ਕਾਬੂ ਨਹੀਂ ਰੱਖ ਸਕੇ ਅਤੇ ਟਕਰਾ ਗਏ। ਇਹ ਘਟਨਾ ਸ਼ੇਰਪੁਰ ਚੌਕ ਨੇੜੇ ਸਿਟੀ ਪੈਲੇਸ ਦੇ ਸਾਹਮਣੇ ਵਾਪਰੀ। ਪੀਆਰਟੀਸੀ ਦੀ ਬੱਸ ਮੋਗਾ ਸਾਈਡ ਤੋਂ ਆ ਰਹੀ ਸੀ।

ਇਹ ਬੱਸ ਸਕ੍ਰੀਡ ਹਾਰਟ ਸਕੂਲ ਦੀ ਦੱਸੀ ਜਾ ਰਹੀ ਹੈ। ਜ਼ਖ਼ਮੀ ਵਿਦਿਆਰਥੀਆਂ ਨੂੰ ਜਗਰਾਉਂ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਕਈ ਬੱਚਿਆਂ ਨੂੰ ਡੀਐਮਸੀ ਹਸਪਤਾਲ ਰੈਫਰ ਕੀਤਾ ਗਿਆ ਹੈ। ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਕੂਲ ਤੋਂ ਛੁੱਟੀ ਮਿਲ ਗਈ ਹੈ। ਲੁਧਿਆਣਾ-ਫਿਰੋਜ਼ਪੁਰ ਰੋਡ ’ਤੇ ਸਕੂਲ ਨੇੜੇ ਸੜਕ ਬਣਾਈ ਜਾ ਰਹੀ ਸੀ।

ਹਾਦਸੇ ਵਿੱਚ ਸਕੂਲੀ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ। ਡਰਾਈਵਰ ਵੀ ਗੰਭੀਰ ਜ਼ਖਮੀ ਹੈ। ਇਸ ਦੇ ਨਾਲ ਹੀ ਸਰਕਾਰੀ ਬੱਸ ਵਿੱਚ ਸਵਾਰ ਸਵਾਰੀਆਂ ਵੀ ਜ਼ਖ਼ਮੀ ਹੋ ਗਈਆਂ। ਇਸ ਦੌਰਾਨ ਵਿਦਿਆਰਥੀਆਂ ਦੀਆਂ ਚੀਕਾਂ ਸੁਣ ਕੇ ਰਾਹਗੀਰਾਂ ਨੇ ਤੁਰੰਤ ਵਾਹਨਾਂ ਨੂੰ ਰੋਕ ਲਿਆ। ਲੋਕਾਂ ਨੇ ਜ਼ਖਮੀ ਬੱਚਿਆਂ ਨੂੰ ਬੱਸ ‘ਚੋਂ ਬਾਹਰ ਕੱਢਿਆ।

PRTC

ਦੱਸਿਆ ਜਾ ਰਿਹਾ ਹੈ ਕਿ ਬੱਸ ਦੀਆਂ ਅਗਲੀਆਂ ਸੀਟਾਂ ‘ਤੇ ਬੈਠੇ ਬੱਚਿਆਂ ਨੂੰ ਜ਼ਿਆਦਾ ਸੱਟਾਂ ਲੱਗੀਆਂ ਹਨ। ਲੋਕਾਂ ਨੇ ਬੱਚਿਆਂ ਨੂੰ ਮੁੱਢਲੀ ਸਹਾਇਤਾ ਦਿੱਤੀ। ਇਸ ਤੋਂ ਬਾਅਦ ਮੌਕੇ ‘ਤੇ ਐਂਬੂਲੈਂਸ ਬੁਲਾਈ ਗਈ ਪਰ ਜ਼ਖਮੀਆਂ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਲੋਕਾਂ ਨੇ ਖੁਦ ਬੱਚਿਆਂ ਅਤੇ ਡਰਾਈਵਰ ਨੂੰ ਨਿੱਜੀ ਵਾਹਨਾਂ ‘ਚ ਵੱਖ-ਵੱਖ ਹਸਪਤਾਲਾਂ ‘ਚ ਪਹੁੰਚਾਇਆ।

ਇਸ ਮੌਕੇ ਜਗਰਾਉਂ (Ludhiana) ਦੀ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ। ਪੁਲਿਸ ਨੇ ਹਾਦਸੇ ਕਾਰਨ ਲੱਗੇ ਜਾਮ ਨੂੰ ਦੂਰ ਕਰਵਾਇਆ। ਦੱਸਿਆ ਜਾ ਰਿਹਾ ਹੈ ਕਿ ਬੱਸ ਡਰਾਈਵਰ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਖਮੀ ਬੱਚਿਆਂ ਦੇ ਰਿਸ਼ਤੇਦਾਰਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

Scroll to Top