ਸਪੇਨ ‘ਚ ਭਿਆਨਕ ਹੜ੍ਹ ਨੇ ਮਚਾਈ ਤਬਾਹੀ, 95 ਜਣਿਆ ਦੀ ਮੌ.ਤ

31 ਅਕਤੂਬਰ 2024: ਸਪੇਨ ਵਿੱਚ ਭਾਰੀ ਮੀਂਹ ਅਤੇ ਅਚਾਨਕ ਆਏ ਹੜ੍ਹ (flash floods) ਕਾਰਨ ਹੁਣ ਤੱਕ 95 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੀਐਨਐਨ ਦੇ ਅਨੁਸਾਰ, ਵੈਲੇਂਸੀਆ ਸ਼ਹਿਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਇੱਥੇ ਹੁਣ ਤੱਕ 92 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ (died) ਵਾਲਿਆਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਕਈ ਲੋਕ ਅਜੇ ਵੀ ਲਾਪਤਾ (missing) ਹਨ।

 

ਸਪੇਨ ਵਿੱਚ ਪਿਛਲੇ 50 ਸਾਲਾਂ ਵਿੱਚ ਹੜ੍ਹਾਂ ਕਾਰਨ ਮਰਨ ਵਾਲਿਆਂ ਦੀ ਇਹ ਸਭ ਤੋਂ ਵੱਧ ਗਿਣਤੀ ਹੈ। ਇਸ ਤੋਂ ਪਹਿਲਾਂ ਸਾਲ 1973 ‘ਚ ਹੜ੍ਹ ਕਾਰਨ 150 ਲੋਕਾਂ ਦੀ ਮੌਤ ਹੋ ਗਈ ਸੀ।

ਸੂਬੇ ਦੇ ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਪੂਰਬੀ ਸਪੇਨ ‘ਚ ਕਈ ਥਾਵਾਂ ‘ਤੇ ਕੁਝ ਘੰਟਿਆਂ ‘ਚ 12 ਇੰਚ ਤੋਂ ਜ਼ਿਆਦਾ ਮੀਂਹ ਪਿਆ। ਵੈਲੇਂਸੀਆ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸਿਰਫ ਅੱਧੇ ਘੰਟੇ ‘ਚ ਸ਼ਹਿਰ ‘ਚ ਤਬਾਹੀ ਮਚ ਗਈ।

ਹਾਲਾਤ ਇੰਨੇ ਖਰਾਬ ਹਨ ਕਿ ਅਦਾਲਤ ਨੂੰ ਆਰਜ਼ੀ ਮੁਰਦਾਘਰ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਹਾਦਸੇ ਤੋਂ ਬਾਅਦ ਸਪੇਨ ਦੇ ਪ੍ਰਧਾਨ ਮੰਤਰੀ ਪੇਡਰੋ ਸਾਂਚੇਜ਼ ਨੇ 3 ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ।

Scroll to Top