Tata Electronics plant

ਟਾਟਾ ਇਲੈਕਟ੍ਰੋਨਿਕਸ ਪਲਾਂਟ ‘ਚ ਲੱਗੀ ਭਿਆਨਕ ਅੱ.ਗ, ਕਾਮਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ

ਚੰਡੀਗੜ੍ਹ, 28 ਸਤੰਬਰ 2024: ਤਾਮਿਲਨਾਡੂ (Tamil Nadu) ਦੇ ਕ੍ਰਿਸ਼ਨਾਗਿਰੀ ਜ਼ਿਲ੍ਹੇ ‘ਚ ਟਾਟਾ ਇਲੈਕਟ੍ਰੋਨਿਕਸ ਪਲਾਂਟ (Tata Electronics plant) ‘ਚ ਭਿਆਨਕ ਅੱਗ ਦੀ ਘਟਨਾ ਵਾਪਰੀ ਹੈ | ਇਹ ਘਟਨਾ ਹੋਸੂਰ ਵਿੱਚ ਸਥਿਤ ਟਾਟਾ ਇਲੈਕਟ੍ਰੋਨਿਕਸ ਪਲਾਂਟ ‘ਚ ਵਾਪਰੀ ਹੈ | ਇਸਦੇ ਨਾਲ ਹੀ ਪਲਾਂਟ ‘ਚ ਧਮਾਕੇ ਦੀ ਖ਼ਬਰ ਹੈ |
ਪਲਾਂਟ ‘ਚ ਅੱਗ ਲੱਗਣ ਕਾਰਨ ਪਲਾਂਟ ਨੂੰ ਭਾਰੀ ਨੁਕਸਾਨ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਮਿਲੀ ਜਾਣਕਾਰੀ ਪਲਾਂਟ (Tata Electronics plant) ਦੇ ਸੈੱਲਫੋਨ ਨਿਰਮਾਣ ਸੈਕਸ਼ਨ ‘ਚ ਅੱਗ ਲੱਗ ਗਈ, ਜਿਸ ਤੋਂ ਬਾਅਦ ਪਲਾਂਟ ਦੇ ਸਾਰੇ ਕਾਮਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ । ਰਾਹਤ ਦੀ ਖ਼ਬਰ ਇਹ ਹੈ ਕਿ ਹਾਦਸੇ ‘ਚ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।

Read More: Punjab: ਪੰਜਾਬ ਦੇ 5 ਸਾਬਕਾ ਕੈਬਿਨਟ ਮੰਤਰੀਆਂ ਨੂੰ ਸਰਕਾਰੀ ਰਿਹਾਇਸ਼ ਖਾਲੀ ਕਰਨ ਦੇ ਹੁਕਮ

ਮੀਡੀਆ ਰਿਪੋਰਟਾਂ ਮੁਤਾਬਕ ਫਿਲਹਾਲ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਗ ਲੱਗਣ ਕਾਰਨ ਪਲਾਂਟ ਦਾ ਕਾਫ਼ੀ ਨੁਕਸਾਨ ਹੋਇਆ ਹੈ। ਅੱਗ ਸ਼ਨੀਵਾਰ ਸਵੇਰੇ 5.30 ਵਜੇ ਲੱਗੀ। ਇਸ ਤੋਂ ਬਾਅਦ ਪਲਾਂਟ ‘ਚੋਂ ਧੂੰਏਂ ਦਾ ਗੁਬਾਰ ਉੱਠਦਾ ਦੇਖਿਆ ਗਿਆ। ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ‘ਤੇ ਪਹੁੰਚੀਆਂ ਅਤੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੰਪਨੀ ਦੇ ਕੈਮੀਕਲ ਗੋਦਾਮ ‘ਚ ਵੀ ਅੱਗ ਲੱਗ ਗਈ, ਜੋ ਹੌਲੀ-ਹੌਲੀ ਪਲਾਂਟ ਦੇ ਹੋਰ ਹਿੱਸਿਆਂ ‘ਚ ਵੀ ਫੈਲ ਗਈ।

ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਟਾਟਾ ਇਲੈਕਟ੍ਰੋਨਿਕਸ ਨੇ ਵੀ ਇੱਕ ਬਿਆਨ ਜਾਰੀ ਕਰਕੇ ਹੋਸੂਰ ਸਥਿਤ ਆਪਣੇ ਪਲਾਂਟ ‘ਚ ਅੱਗ ਲੱਗਣ ਦੀ ਪੁਸ਼ਟੀ ਕੀਤੀ ਹੈ। ਕੰਪਨੀ ਦੇ ਬੁਲਾਰੇ ਨੇ ਕਿਹਾ ਕਿ ਅੱਗ ਲੱਗਣ ‘ਤੇ ਐਮਰਜੈਂਸੀ ਪ੍ਰੋਟੋਕੋਲ ਦੀ ਪਾਲਣਾ ਕੀਤੀ ਗਈ ਸੀ ਅਤੇ ਸਾਰੇ ਕਰਮਚਾਰੀਆਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਇਆ ਗਿਆ ਸੀ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਕਾਰਨ ਤਿੰਨ ਮੁਲਾਜ਼ਮਾਂ ਨੂੰ ਸਾਹ ਲੈਣ ‘ਚ ਤਕਲੀਫ਼ ਹੋਈ ਅਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ। ਫਿਲਹਾਲ ਉਸ ਦੀ ਹਾਲਤ ਸਥਿਰ ਹੈ। ਮੌਕੇ ‘ਤੇ ਵੱਡੀ ਗਿਣਤੀ ‘ਚ ਪੁਲਿਸ ਬਲ ਤਾਇਨਾਤ ਹੈ।

Scroll to Top