ਪਟਿਆਲਾ, 9 ਮਈ, 2024: ਪਟਿਆਲਾ (Patiala) ਦੇ ਸਮਾਣਾ ਰੋਡ ਸਥਿਤ ਧਾਗਾ ਫੈਕਟਰੀ ਦੇ ਵਿੱਚ ਅਚਾਨਕ ਭਿਆਨਕ ਅੱਗ ਲੱਗ ਗਈ ਹੈ | ਜਿਸ ਦੇ ਨਾਲ ਮੌਕੇ ਤੇ ਭੱਜਦੜ ਮੱਚ ਗਈ | ਫਿਲਹਾਲ ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋਇਆ | ਇਹ ਪਟਿਆਲਾ ਦੀ ਸਭ ਤੋਂ ਵੱਡੀ ਇਹ ਧਾਗਾ ਫੈਕਟਰੀ ਹੈ, ਜਿੱਥੇ ਅਕਸਰ ਕੰਮ ਚੱਲਦਾ ਰਹਿੰਦਾ ਹੈ |
ਘਟਨਾ ਤੋਂ ਬਾਅਦ ਮੌਕੇ ‘ਤੇ ਫਾਇਰ ਬ੍ਰਿਗੇਡ ਪਹੁੰਚੀ ਅਤੇ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਲੇਕਿਨ ਇਸ ਫੈਕਟਰੀ ਦੇ ਵਿੱਚੋਂ ਨਿਕਲ ਰਿਹਾ ਹੈ | ਮੌਕੇ ‘ਤੇ ਪਹੁੰਚੇ ਫਾਇਰ ਬ੍ਰਿਗੇਡ ਦੇ ਅਧਿਕਾਰੀ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਧਾਗਾ ਫੈਕਟਰੀ ਦੇ ਵਿੱਚ ਅਚਾਨਕ ਅੱਗ ਲੱਗ ਗਈ ਹੈ |
ਉਨ੍ਹਾਂ ਦੱਸਿਆ ਕਿ ਸਾਡੀ ਟੀਮ ਮੌਕੇ ‘ਤੇ ਪਹੁੰਚੀ ਹੈ ਅਤੇ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਛੇਤੀ ਹੀ ਅਸੀਂ ਇਸ ਅੱਗ ਦੇ ਉੱਪਰ ਕਾਬੂ ਪਾ ਲਿਆ ਜਾਵੇਗਾ | ਅਸੀਂ ਪਟਿਆਲਾ ਤੋਂ ਵੀ ਪਾਣੀ ਦੀਆਂ ਗੱਡੀਆਂ ਮੰਗਵਾਈਆਂ ਹਨ | ਇਸ ਫੈਕਟਰ ਦੇ ਵਿੱਚ ਅੱਗ ਲੱਗਣ ਨਾਲ ਕਾਫ਼ੀ ਨੁਕਸਾਨ ਹੋਇਆ ਹੈ |