16 ਮਾਰਚ 2025: ਅੰਮ੍ਰਿਤਸਰ (amritsar) ਜਲੰਧਰ ਮੁੱਖ ਮਾਰਗ ਦੇ ਉੱਤੇ ਅੱਜ ਤੜਕਸਾਰ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਹੁਣ ਤੱਕ ਮਿਲੀ ਜਾਣਕਾਰੀ ਦੇ ਅਨੁਸਾਰ ਗੁਰਪ੍ਰੀਤ ਸਿੰਘ (gurpreet singh) ਪੁੱਤਰ ਸੁਖਜਿੰਦਰ ਸਿੰਘ ਵਾਸੀ ਪਿੰਡ ਫਤਿਹਪੁਰ (fatehpur) ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਅਨੰਦਪੁਰ ਸਾਹਿਬ ਹੋਲੇ ਮਹੱਲੇ ਉੱਤੇ ਸੰਗਤ ਲੈ ਕੇ ਗਿਆ ਸੀ। ਜਿੱਥੋਂ ਵਾਪਸ ਆਉਂਦੇ ਹੋਏ ਅੱਜ ਤੜਕਸਾਰ ਅੰਮ੍ਰਿਤਸਰ (amritsar) ਜਲੰਧਰ ਮੁੱਖ ਮਾਰਗ ਦੇ ਉੱਤੇ ਰਈਆ ਨੇੜੇ ਇੱਕ ਟਰੱਕ ਚਾਲਕ ਵੱਲੋਂ ਇਸ ਟਰੈਕਟਰ ਟਰਾਲੀ ਨੂੰ ਕਥਿਤ ਤੌਰ ਉੱਤੇ ਪਿਛੋ ਟੱਕਰ ਮਾਰ ਦਿੱਤੀ ਗਈ।।
ਜਿਸ ਕਾਰਨ ਉਕਤ ਹਾਦਸੇ ਵਿੱਚ ਟਰੈਕਟਰ ਟਰਾਲੀ ਬੇਕਾਬੂ ਹੋ ਕੇ ਦੋਨੋਂ ਸੜਕਾਂ ਦੇ ਵਿਚਕਾਰ ਬਣੇ ਡਿਵਾਈਡਰ ਉੱਤੇ ਜਾ ਚੜ੍ਹੀ ਅਤੇ ਡਿਵਾਈਡਰ ਉੱਤੇ ਟਰੈਕਟਰ ਪਲਟ ਜਾਣ ਕਾਰਨ ਟਰੈਕਟਰ ਦੇ ਹੇਠਾਂ ਆ ਕੇ ਚਾਲਕ ਗੁਰਪ੍ਰੀਤ ਸਿੰਘ ਦੀ ਮੌਕੇ ਉੱਤੇ ਮੌਤ ਹੋ ਗਈ।।
ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਸੜਕ ਹਾਦਸੇ ਦੇ ਵਿੱਚ ਹੋਰ ਵੀ ਦੋ ਲੋਕ ਜ਼ਖਮੀ ਹੋਏ ਹਨ।ਜਿਨਾਂ ਨੂੰ ਇਲਾਜ ਦੇ ਲਈ ਹਸਪਤਾਲ ਲਿਜਾਇਆ ਗਿਆ ਹੈ। ਫਿਲਹਾਲ ਪੁਲਿਸ ਵੱਲੋਂ ਮੌਕੇ ਉੱਤੇ ਪੁੱਜ ਕੇ ਘਟਨਾ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।
Read More: Reasi Accident: ਡੂੰਘੀ ਖੱਡ ‘ਚ ਡਿੱਗਿਆ ਟੈਂਪੂ ਟਰੈਵਲਰ, ਚਾਰ ਜਣਿਆਂ ਦੀ ਮੌਕੇ ‘ਤੇ ਮੌ.ਤ