ਬੱਸ ਤੇ ਕਾਰ ਦੀ ਭਿਆਨਕ ਟੱਕਰ, ਖੱਡ ‘ਚ ਡਿੱਗੀ ਕਾਰ, 50 ਸਵਾਰੀਆਂ ਨਾਲ ਭਰੀ ਬੱਸ

17 ਜੂਨ 2025: ਅੰਮ੍ਰਿਤਸਰ ਦਿੱਲੀ(Amritsar delhi)  ਮੁੱਖ ਰਾਜ ਮਾਰਗ ਦੇ ਉੱਤੇ ਬਿਆਸ ਦਰਿਆ ਨੇੜੇ ਅੱਜ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਹੈ, ਉਕਤ ਹਾਦਸਾ ਅੰਮ੍ਰਿਤਸਰ ਤੋਂ ਲਹਿਰਾਗਾਗਾ ਜਾ ਰਹੀ ਪੰਜਾਬ ਰੋਡਵੇਜ਼ ਦੇ ਲੁਧਿਆਣਾ ਡੀਪੂ ਦੀ ਇੱਕ ਬੱਸ ਅਤੇ ਕਾਰ ਦੇ ਦਰਮਿਆਨ ਭਿਆਨਕ ਟੱਕਰ ਹੋਣ ਕਾਰਨ ਵਾਪਰਿਆ ਹੈ।ਇਹ ਟੱਕਰ ਇਨੀ ਭਿਆਨਕ ਸੀ ਕਿ ਬੱਸ ਵੱਲੋਂ ਪਿਛਲੀ ਤਰਫ ਤੋਂ ਜ਼ੋਰਦਾਰ ਟੱਕਰ ਵੱਜਣ ਤੋਂ ਬਾਅਦ ਕਾਰ ਬੇਕਾਬੂ ਹੋ ਕੇ ਹਾਈਵੇ ਕਿਨਾਰੇ ਕਰੀਬ 10 ਤੋਂ 15 ਫੁੱਟ ਹੇਠਾਂ ਖੱਡ ਵਿੱਚ ਜਾ ਡਿੱਗੀ।

ਇਸ ਹਾਦਸੇ ਤੋਂ ਬਾਅਦ ਨੈਸ਼ਨਲ ਹਾਈਵੇ (national highway) ਉੱਤੇ ਲੰਬਾ ਜਾਮ ਲੱਗ ਗਿਆ। ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਮਿਲਣ ਤੇ ਸੜਕ ਸੁਰੱਖਿਆ ਫੋਰਸ ਦੀ ਟੀਮ ਮੌਕੇ ਉੱਤੇ ਪੁੱਜੀ ਅਤੇ ਟਰੈਫਿਕ ਕਲੀਅਰ ਕਰਵਾਉਣ ਤੋਂ ਇਲਾਵਾ ਪੁਲਿਸ ਟੀਮ ਵੱਲੋਂ ਘਟਨਾ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।।

ਕਾਰ ਚਾਲਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਹ ਲੇਬਰ ਲੈ ਕੇ ਅੰਮ੍ਰਿਤਸਰ ਤੋਂ ਭੁਲੱਥ ਦੀ ਤਰਫ ਜਾ ਰਿਹਾ ਸੀ ਕਿ ਇਸ ਦੌਰਾਨ ਬਿਆਸ ਦਰਿਆ ਲੰਘਣ ਸਾਰ ਹੀ ਪਿੱਛੋਂ ਬੱਸ ਵੱਲੋਂ ਇੱਕ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ। ਜਿਸ ਤੋਂ ਬਾਅਦ ਉਹਨਾਂ ਨੂੰ ਕੁਝ ਵੀ ਪਤਾ ਨਹੀਂ ਚੱਲਿਆ ਰਾਕੇਸ਼ ਨੇ ਦੱਸਿਆ ਕਿ ਉਹ ਖੱਬੇ ਹੱਥ ਆਪਣੀ ਲਾਈਨ ਦੇ ਵਿੱਚ ਆ ਰਿਹਾ ਸੀ।।

ਉਧਰ ਦੂਜੀ ਤਰਫ ਬੱਸ ਦੇ ਡਰਾਈਵਰ ਬੇਅੰਤ ਸਿੰਘ (beant singh) ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਲਹਿਰਾਗਾਗਾ ਜਾ ਰਿਹਾ ਸੀ ਕਿ ਇਸ ਦੌਰਾਨ ਅੱਗੇ ਕਾਰ ਚਾਲਕ ਵੱਲੋਂ ਅਚਾਨਕ ਬ੍ਰੇਕ ਲਗਾ ਦਿੱਤੇ ਜਾਣ ਕਾਰਨ ਬੱਸ ਕੰਟਰੋਲ ਨਹੀਂ ਹੋਈ ਜਿਸ ਕਾਰਨ ਉਕਤ ਹਾਦਸਾ ਵਾਪਰਿਆ ਹੈ ਉਸਨੇ ਦੱਸਿਆ ਕਿ ਸੱਜੇ ਤਰਫ ਇੱਕ ਟਰੱਕ ਵੱਲੋਂ ਰਸਤਾ ਨਾ ਦਿੱਤੇ ਜਾਣ ਕਾਰਨ ਅਤੇ ਬਰੇਕ ਮਾਰਨ ਕਾਰਨ ਨੁਕਤ ਹਾਦਸਾ ਹੋ ਗਿਆ ਹੈ।ਬੱਸ ਚਾਲਕ ਨੇ ਦੱਸਿਆ ਕਿ ਬੱਸ ਦੇ ਵਿੱਚ ਕਰੀਬ 48 ਤੋਂ 50 ਸਵਾਰੀਆਂ ਸਨ ਜੋ ਕਿ ਠੀਕ-ਠਾਕ ਹਨ ਅਤੇ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ।।

ਸੜਕ ਸੁਰੱਖਿਆ ਫੋਰਸ ਦੇ ਅਧਿਕਾਰੀ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮੌਕੇ ਉੱਤੇ ਪੁੱਜ ਕੇ ਟਰੈਫਿਕ ਨੂੰ ਮੁੜ ਤੋਂ ਚਾਲੂ ਕਰਵਾਇਆ ਗਿਆ ਹੈ ਅਤੇ ਇਸ ਦੇ ਨਾਲ ਹੀ ਇਸ ਸਬੰਧੀ ਲੋਕਲ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।ਜਿੰਨਾਂ ਵੱਲੋਂ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਖੈਰ ਹਾਦਸੇ ਦੇ ਕਾਰਨਾਂ ਦਾ ਫਿਲਹਾਲ ਪੁਲਿਸ ਵੱਲੋਂ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਲੇਕਿਨ ਜਿਸ ਤਰ੍ਹਾਂ ਇਹ ਹਾਦਸਾ ਵਾਪਰਿਆ ਹੈ, ਇਸ ਤੋਂ ਸਿੱਧੇ ਤੌਰ ਦੇ ਉੱਤੇ ਪ੍ਰਤੀਤ ਹੁੰਦਾ ਹੈ ਕਿ ਤੇਜ਼ ਰਫਤਾਰੀ ਵੀ ਕਥਿਤ ਤੌਰ ਦੇ ਉੱਤੇ ਜ਼ਿਆਦਾਤਰ ਹਾਦਸਿਆਂ ਦਾ ਕਾਰਨ ਬਣ ਸਕਦੀ ਹੈ।

Read More:  ਸਵਾਰੀਆਂ ਨਾਲ ਭਰੀ ਬੱਸ ਹਾਈਵੇਅ ‘ਤੇ ਪਲਟੀ, 12 ਜਣਿਆਂ ਦੀ ਗਈ ਜਾਨ

 

Scroll to Top