Accident

ਫਿਰੋਜ਼ਪੁਰ ‘ਚ ਟਰਾਲੇ ਤੇ ਮੋਟਰਸਾਈਕਲ ਦੀ ਭਿਆਨਕ ਟੱਕਰ, ਹੋਮਗਾਰਡ ਦੀ ਮੌਕੇ ‘ਤੇ ਮੌਤ

ਫਿਰੋਜ਼ਪੁਰ, 2 ਫਰਵਰੀ 2024: ਫਿਰੋਜ਼ਪੁਰ ਫਾਇਲਕਾ ਰੋਡ ‘ਤੇ ਪੈਂਦੇ ਪਿੰਡ ਮੋਹਨ ਕੇ ਹਿਠਾੜ ਵਿਖੇ ਇੱਕ ਟਰਾਲੇ ਅਤੇ ਮੋਟਰਸਾਈਕਲ ਦੀ ਭਿਆਨਕ ਟੱਕਰ (Accident) ਹੋ ਜਾਣ ਕਾਰਨ ਮੋਟਰਸਾਈਕਲ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮੋਟਰਸਾਈਕਲ ਚਾਲਕ ਦੀ ਪਛਾਣ ਸੁਰਜੀਤ ਸਿੰਘ ਵਾਸੀ ਪਿੰਡ ਆਤੂਵਾਲਾ ਵਜੋਂ ਹੋਈ ਹੈ ਜੋ ਹੋਮਗਾਰਡ ਦਾ ਜਵਾਨ ਸੀ।

ਦੱਸਿਆ ਜਾ ਰਿਹਾ ਕਿ ਡਰਾਈਵਰ ਟਰਾਲਾ ਭਜਾ ਕੇ ਲੈ ਗਿਆ ਸੀ, ਲੋਕਾਂ ਨੇ ਮੋਟਰਸਾਈਕਲਾਂ ਤੇ ਪਿੱਛਾ ਕਰਕੇ ਟਰਾਲੇ  ਨੂੰ ਪਾਇਆ ਘੇਰਾ ਪਰ ਟਰਾਲਾ ਚਾਲਕ ਭੱਜਣ ਵਿੱਚ ਸਫਲ ਰਿਹਾ | ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਟਰਾਲੇ ਨੂੰ ਕਬਜ਼ੇ ਵਿਚ ਲੈ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

Scroll to Top