Road Accident

ਪਟਿਆਲਾ ਚੀਕਾ ਰੋਡ ‘ਤੇ PRTC ਬੱਸ ਤੇ ਟਿੱਪਰ ਦੀ ਭਿਆਨਕ ਟੱਕਰ, ਕਈ ਸਵਾਰੀਆਂ ਜ਼ਖਮੀ

ਚੰਡੀਗੜ੍ਹ 21 ਅਪ੍ਰੈਲ 2024: ਪਟਿਆਲਾ ਚੀਕਾ ਰੋਡ ‘ਤੇ ਜੌੜੀਆਂ ਸੜਕਾਂ ਨੇੜੇ ਸਵੇਰੇ 7 ਵਜੇ ਦੇ ਕਰੀਬ ਸਵਾਰੀਆਂ ਨਾਲ ਭਰੀ ਪੀ.ਆਰ.ਟੀ.ਸੀ ਬੱਸ (PRTC bus) ਅਤੇ ਮਿੱਟੀ ਨਾਲ ਭਰੇ ਟਿੱਪਰ ਦੀ ਟੱਕਰ ਹੋ ਗਈ | ਹਾਦਸੇ ‘ਚ ਡੇਢ ਦਰਜਨ ਤੋਂ ਵੱਧ ਸਵਾਰੀਆਂ ਬੁਰੀ ਤਰਾਂ ਨਾਲ ਜ਼ਖਮੀ ਹੋ ਗਈਆਂ। ਜ਼ਖ਼ਮੀ ਸਵਾਰੀਆਂ ਨੂੰ ਐਬੂਲੈਂਸ ਦੁਆਰਾ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਦਾਖ਼ਲ ਕਰਵਿਾਇਆ। ਮਿਲੀ ਜਾਣਕਾਰੀ ਮੁਤਾਬਕ ਚਾਰ ਸਵਾਰੀਆਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Scroll to Top